25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਅਕਾਲੀ-ਭਾਜਪਾ ਗੱਠਜੋੜ ਨਾਲ ਪੰਜਾਬ ’ਚ ਗਠਬੰਧਨ ਦੀ ਸਰਕਾਰ ਬਣਨਾ ਤੈਅ-ਅਵਤਾਰ ਸਿੰਘ ਥਾਪਾ

ਤਾਰਾਗੜ੍ਹ, 25 ਨੰਵਬਰ (ਸੋਹਨ ਲਾਲ)-ਅੱਜ ਗੁਰਪੁਰਬ ਦੇ ਸ਼ੁੱਭ ਦਿਹਾੜੇ ’ਤੇ ਅਕਾਲੀ/ਭਾਜਪਾ ਲਈ ਸੁਨਹਿਰੀ ਦਿਨ ਸਾਬਤ ਹੋਇਆ ਹੈ । ਅੱਜ ਦੇ ਪਵਿੱਤਰ ਦਿਨ ’ਤੇ ਅਕਾਲੀ/ਭਾਜਪਾ ਦਾ ਨਹੂੰ ਮਾਸ ਵਾਲਾ ਰਿਸ਼ਤਾ ਕਰੀਬ 6 ਸਾਲ ਬਾਅਦ ਫਿਰ ਤੋਂ ਜੁੜ ਗਿਆ ਹੈ ।

Ad Position 21
No active advertisement
ਅਵਤਾਰ ਸਿੰਘ ਥਾਪਾ । 26-11-2026
ਤਾਰਾਗੜ੍ਹ, 25 ਨੰਵਬਰ (ਸੋਹਨ ਲਾਲ)-ਅੱਜ ਗੁਰਪੁਰਬ ਦੇ ਸ਼ੁੱਭ ਦਿਹਾੜੇ ’ਤੇ ਅਕਾਲੀ/ਭਾਜਪਾ ਲਈ ਸੁਨਹਿਰੀ ਦਿਨ ਸਾਬਤ ਹੋਇਆ ਹੈ । ਅੱਜ ਦੇ ਪਵਿੱਤਰ ਦਿਨ ’ਤੇ ਅਕਾਲੀ/ਭਾਜਪਾ ਦਾ ਨਹੂੰ ਮਾਸ ਵਾਲਾ ਰਿਸ਼ਤਾ ਕਰੀਬ 6 ਸਾਲ ਬਾਅਦ ਫਿਰ ਤੋਂ ਜੁੜ ਗਿਆ ਹੈ । ਇਸ ਗਠਬੰਧਨ ਨਾਲ ਪੰਜਾਬ ਵਿਚ ਅਕਾਲੀ/ਭਾਜਪਾ ਦੀ ਸਰਕਾਰ ਬਣਨਾ ਤੈਅ ਹੈ । ਇਹ ਵਿਚਾਰ ਭੋਆ ਤੋਂ ਭਾਜਪਾ ਦੀ ਟਿਕਟ ਦੇ ਦਾਅਵੇਦਾਰ ਅਤੇ ਭਾਜਪਾ ਦੇ ਸਟੇਟ ਐਗਜੈਕਟਿਵ ਮੈਂਬਰ, ਐਸ.ਸੀ. ਮੋਰਚਾ ਪੰਜਾਬ ਅਵਤਾਰ ਸਿੰਘ ਥਾਪਾ ਨੇ ਅਕਾਲੀ/ਭਾਜਪਾ ਦਾ ਗੱਠਜੋੜ ਹੋਣ ਤੋਂ ਬਾਅਦ ਗੱਲਬਾਤ ਦੌਰਾਨ ਕਹੇ । ਭਾਜਪਾ ਆਗੂ ਅਵਤਾਰ ਸਿੰਘ ਥਾਪਾ ਨੇ ਅਕਾਲੀ/ਭਾਜਪਾ ਦੇ ਗੱਠਜੋੜ ਹੋਣ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਦੋਨਾਂ ਪਾਰਟੀਆਂ ਦਾ ਗੱਠਜੋੜ ਹੋਣਾ ਸਮੇਂ ਦੀ ਮੰਗ ਸੀ, ਕਿਉਂਕਿ ਜਿਸ ਤਰ੍ਹਾਂ ‘ਆਪ’ ਪਾਰਟੀ ਦੀ ਸਰਕਾਰ ਨੇ ਬੀਤੇ 5 ਸਾਲਾਂ ਦੌਰਾਨ ਪੰਜਾਬ ਨੂੰ ਕਰਜ਼ਾਈ ਕੀਤਾ ਹੈ, ਪੰਜਾਬ ਨੂੰ ਕਾਲੇ ਦੌਰ ’ਚੋਂ ਕੱਢਣ ਲਈ ਅਤੇ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਲਈ ਪੰਜਾਬ ’ਚ ਅਕਾਲੀ/ਭਾਜਪਾ ਦੀ ਸਰਕਾਰ ਆਉਣਾ ਬਹੁਤ ਜ਼ਰੂਰੀ ਹੈ । ਥਾਪਾ ਨੇ ਕਿਹਾ ਕਿ ਕੇਂਦਰ ’ਚ ਮੋਦੀ ਦੀ ਸਰਕਾਰ ਅਤੇ ਪੰਜਾਬ ’ਚ ਅਕਾਲੀ/ਭਾਜਪਾ ਦੀ ਸਰਕਾਰ ਆਉਣ ’ਤੇ ਪੰਜਾਬ ਸੋਨੇ ਦੀ ਚਿੜੀ ਬਣੇਗਾ । ਉਨ੍ਹਾਂ ਕਿਹਾ ਕਿ ਮੋਦੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਪੰਜਾਬ ਦੇ ਲੋਕ ਗੱਠਜੋੜ ਦਾ ਇੰਤਜ਼ਾਰ ਬੜੀ ਬੇਸਬਰੀ ਨਾਲ ਕਰ ਰਹੇ ਸਨ, ਕਿਉਂਕਿ ਇਸ ਸਮੇਂ ਪੰਜਾਬ ਦੇ ਲੋਕ ‘ਆਪ’ ਸਰਕਾਰ ਤੋਂ ਤ੍ਰਾਹੀ-ਤ੍ਰਾਹੀ ਕਰ ਰਹੇ ਹਨ, ਨਿੱਤ ਆ ਰਹੀਆਂ ਫਿਰੋਤੀ ਦੀਆਂ ਕਾਲਾਂ ਅਤੇ ਨਿੱਤ ਚੱਲ ਰਹੀਆਂ ਗੋਲੀਆਂ ਨਾਲ ਪੂਰਾ ਪੰਜਾਬ ਸਹਿਮ ਦੇ ਮਹੋਲ ’ਚ ਦਿਨ ਕੱਟ ਰਿਹਾ ਹੈ । ਨਸ਼ੇ ਦੀ ਦਲਦਲ ’ਚ ਧੱਸਦੇ ਨੌਜਵਾਨ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ 2027 ਦੀਆਂ ਵਿਧਾਨ ਸਭਾ ਸਭਾ ਚੋਣਾਂ ’ਚ ਅਕਾਲੀ/ਭਾਜਪਾ ਦੇ ਹੱਕ ’ਚ ਫਤਵਾ ਦੇਣਗੇ ਅਤੇ ਗੱਠਜੋੜ ਦੀ ਸਰਕਾਰ ਬਣਾ ਕੇ ਪੰਜਾਬ ਨੂੰ ਨਸ਼ਾ ਮੁਕਤ ਅਤੇ ਕਰਜ਼ੋ ਤੋਂ ਨਿਜ਼ਾਤ ਦਿਲਾਉਣ ਲਈ ਪੰਜਾਬ ’ਚ ਗੱਠਜੋੜ ਦੀ ਸਰਕਾਰ ਬਣਾਉਣਗੇ ।
Ad Position 22
No active advertisement
ਪਿਛਲੀ ਖ਼ਬਰ ‘ ਆਪ’ ਆਗੂ ਨਰਿੰਦਰ ਲਾਲਾ ਨੇ ਕੀਤੇ ਬਾਬਾ ਬਾਗੇਸ਼ਵਰ ਦੇ ਦਰਸ਼ਨ, ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਕੀਤਾ ਸਨਮਾਨਿਤ ਅਗਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਨੂੰ ਦੋਵਾਂ ਪਾਰਟੀਆਂ ਦੇ ਜ਼ਿਲ੍ਹਾ ਪੱਧਰੀ ਆਗੂਆਂ ਨੇ ਦੱਸਿਆ ਇਤਿਹਾਸਕ ਫੈਸਲਾ
Ad Position 24