ਸ਼ਾਹਪੁਰ ਕੰਢੀ, 6 ਜਨਵਰੀ (ਰਣਜੀਤ ਸਿੰਘ)-ਰਣਜੀਤ ਸਾਗਰ ਡੈਮ ਦੀ ਝੀਲ ਦਾ ਪੰਜਾਬ ਵਿਚਲਾ 7750 ਏਕੜ ਇਲਾਕੇ 'ਚ ਮੱਛੀਆਂ ਫੜਨ ਲਈ ਆਨਲਾਈਨ ਬੋਲੀ 23 ਜਨਵਰੀ ਨੰੂ ਹੋਵੇਗੀ | ਇਹ ਜਾਣਕਾਰੀ ਡੈਮ ਪ੍ਰਸ਼ਾਸਨ ਦੇ ਕਾਰਜਕਾਰੀ ਇੰਜੀਨੀਅਰ ਗਗਨਦੀਪ ਸਿੰਘ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਠੇਕੇ ਦੀ ਰਿਜ਼ਰਵ ਕੀਮਤ ਇਕ ਕਰੋੜ 41 ਲੱਖ ਰੁਪਏ ਰੱਖੀ ਗਈ ਸੀ | ਪਹਿਲਾਂ ਇਕ ਦਸੰਬਰ ਨੰੂ ਬੋਲੀ ਰੱਖੀ ਗਈ ਸੀ | ਪਰ ਕੋਈ ਵੀ ਠੇਕੇਦਾਰ ਨਹੀਂ ਆਇਆ | ਹੁਣ ਤੱਕ ਚਾਰ ਵਾਰ ਕੋਈ ਵੀ ਠੇਕੇਦਾਰ ਨਹੀਂ ਆਇਆ ਤੇ ਚਾਰ ਵਾਰ ਬੋਲੀ ਮੁਲਤਵੀ ਕੀਤੀ ਜਾ ਚੁੱਕੀ ਹੈ ਤੇ ਹੁਣ ਰਿਜ਼ਰਵਰ ਕੀਮਤ ਘਟਾ ਕੇ 1 ਕਰੋੜ 27 ਲੱਖ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਇਸ ਵਾਰ ਝੀਲ ਵਿਚ ਪਾਣੀ ਜ਼ਿਆਦਾ ਹੋਣ ਕਰਕੇ ਮੱਛੀ ਵੀ ਵੱਡੀ ਮਾਤਰਾ 'ਚ ਮੌਜੂਦ ਹੈ | ਪਰ ਕੋਈ ਠੇਕੇਦਾਰ ਆਨਲਾਈਨ ਬੋਲੀ ਨਹੀਂ ਦੇ ਰਿਹਾ | ਜਿਸ ਕਾਰਨ ਬੋਲੀ ਵਾਰ-ਵਾਰ ਮੁਲਤਵੀ ਕਰਨੀ ਪੈ ਰਹੀ ਹੈ |