ਪਠਾਨਕੋਟ, 6 ਜਨਵਰੀ (ਸੰਧੂ)-ਉਡਾਨ ਸਕਿੱਲਜ਼ ਫਾਊਾਡੇਸ਼ਨ ਵਲੋਂ ਪੁਸਤਕ ਮੇਲਾ ਸਫ਼ਲਤਾ ਪੂਰਵਕ ਆਯੋਜਿਤ ਕੀਤਾ ਗਿਆ | ਇਹ ਪਹਿਲ ਸਮਾਜਿਕ ਕਾਰਕੁੰਨ ਤੇ ਸਿੱਖਿਆਵਿਦ ਨੇਹਾ ਜੈਨੀ ਵਲੋਂ ਸਥਾਪਤ ਕੀਤੀ ਗਈ ਹੈ | ਇਸ ਮੌਕੇ 'ਦ ਇੰਡੀਅਨ ਹੈਰੀਟੇਜ' ਸਕੂਲ 'ਚ ਅੰਗਰੇਜ਼ੀ ਲੈਕਚਰਾਰ ਵਜੋਂ ਸੇਵਾ ਨਿਭਾਅ ਰਹੀ ਨੇਹਾ ਜੈਨੀ ਨੇ ਦੱਸਿਆ ਕਿ ਉਡਾਨ ਸਕਿੱਲਜ਼ ਫਾਊਾਡੇਸ਼ਨ ਦੀ ਸਥਾਪਨਾ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਬੱਚਿਆਂ ਨੂੰ ਮੁਫ਼ਤ ਤੇ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨ ਦੇ ਦਿ੍ਸ਼ਟੀਕੋਣ ਨਾਲ ਕੀਤੀ ਗਈ ਸੀ | ਪ੍ਰੋਗਰਾਮ ਦਾ ਉਦਘਾਟਨ ਸਤੀਸ਼ ਮਹਿੰਦਰੂ, ਚੇਅਰਮੈਨ ਹਿੰਦੂ ਕੋਆਪ੍ਰੇਟਿਵ ਬੈਂਕ, ਸਾਬਕਾ ਜ਼ਿਲ੍ਹਾ ਗਵਰਨਰ ਲਾਇਨਜ਼ ਕਲੱਬ ਤੇ ਸਮਾਜ ਸੇਵੀ ਵਲੋਂ ਕੀਤਾ ਗਿਆ | ਉਨ੍ਹਾਂ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਸਿੱਖਿਆ, ਸੰਸਕਿ੍ਤੀ ਤੇ ਸਮੁਦਾਇਕ ਭਾਗੀਦਾਰੀ ਨੂੰ ਇਕੱਠੇ ਜੋੜਨ ਲਈ ਫਾਊਾਡੇਸ਼ਨ ਨੂੰ ਵਧਾਈ ਦਿੱਤੀ | ਪੁਸਤਕ ਮੇਲੇ 'ਚ ਲਗਭਗ 500 ਪੁਸਤਕਾਂ ਬਹੁਤ ਹੀ ਨਾਮਾਤਰ ਕੀਮਤ 'ਤੇ ਉਪਲਬਧ ਕਰਵਾਈਆਂ ਗਈਆਂ, ਤਾਂ ਜੋ ਸਮਾਜ ਦੇ ਹਰ ਵਰਗ ਦੇ ਪਾਠਕ ਉਨ੍ਹਾਂ ਤੱਕ ਆਸਾਨੀ ਨਾਲ ਪਹੁੰਚ ਸਕਣ | ਮੇਲੇ ਤੋਂ ਇਕੱਠੀ ਕੀਤੀ ਗਈ ਰਕਮ ਨੂੰ ਲੋੜਵੰਦ ਬੱਚਿਆਂ ਦੀ ਸਿੱਖਿਆ ਲਈ ਇਸਤੇਮਾਲ ਕੀਤੀ ਜਾਵੇਗੀ | ਇਸ ਪਹਿਲ ਨੂੰ ਸੰਸਥਾਪਕ ਦੇ ਪਿਤਾ ਅਸ਼ੋਕ ਚਿੱਤਰਕਾਰ ਤੇ ਫਾਊਾਡੇਸ਼ਨ ਦੇ ਮੁੱਖ ਮੈਂਬਰਾਂ ਮੋਹਿੰਦਰ ਪਾਲ, ਪਵਨ ਧੀਮਾਨ, ਸਤਨਾਮ ਸਿੰਘ ਤੇ ਅਮਿਤ ਵਲੋਂ ਪੂਰਾ ਸਮਰਥਨ ਪ੍ਰਾਪਤ ਹੋਇਆ | ਇਸ ਦੇ ਨਾਲ ਹੀ 'ਦ ਇੰਡੀਅਨ ਹੈਰੀਟੇਜ' ਸਕੂਲ ਦੇ ਪ੍ਰਬੰਧਨ ਨੇ ਵੀ ਪੂਰਾ ਸਹਿਯੋਗ ਦਿੱਤਾ | ਇਸ ਮੌਕੇ ਲਾਵਣਿਆ, ਮਿਸ਼ਠੀ, ਆਰਵ, ਰੇਅਨਾ, ਅਗ੍ਰੀਮਾ, ਅਭੈ, ਨੇਤਰਾ, ਸੀਆ, ਵਿਦਿਸ਼ਾ, ਕਿੰਜਲ ਤੇ ਹਰਗੁਨ ਨੇ ਬਾਖ਼ੂਬੀ ਆਪਣੀ ਡਿਊਟੀ ਨਿਭਾਈ |