ਧਾਰਕਲਾਂ, 28 ਜਨਵਰੀ (ਨਰੇਸ਼ ਪਠਾਨੀਆ)-ਦੇਸ਼ ਦੇ 77ਵੇਂ ਗਣਤੰਤਰ ਦਿਵਸ ਮੌਕੇ ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਵਲੋਂ ਉਤਸ਼ਾਹ ਨਾਲ ਸ਼ੁੱਭ ਦਿਹਾੜਾ ਮਨਾਇਆ ਗਿਆ | ਜਿਸ ਤਹਿਤ ਮਿਸ਼ਨ ਵਲੋਂ ਗ੍ਰਾਮੀਣ ਵਿਕਾਸ ਅਤੇ ਮਹਿਲਾ ਸ਼ਸ਼ਕਤੀਕਰਨ ਨੰੂ ਵਾਧਾ ਦੇਣ ਦੇ ਲਈ ਕਈ ਮਨਮੋਹਕ ਝਾਕੀਆਂ ਦਾ ਆਯੋਜਨ ਕੀਤਾ ਗਿਆ | ਇਹ ਆਯੋਜਨ ਜ਼ਿਲ੍ਹੇ ਦੇ ਏ.ਡੀ.ਸੀ. (ਡੀ.) ਜਸਵੰਤ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਮੈਡਮ ਨਿਧੀ ਮਹਿਤਾ, ਜ਼ਿਲ੍ਹਾ ਪ੍ਰੋਗਰਾਮ ਪ੍ਰਬੰਧਕ ਰਾਜੇਸ਼ ਕੁਮਾਰ ਅਤੇ ਹੋਰਾਂ ਦੀ ਦੇਖਰੇਖ 'ਚ ਗਣਤੰਤਰ ਦਿਵਸ ਦੀ ਪਰੇਡ 'ਚ ਸ਼ਾਮਿਲ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਨਿਧੀ ਮਹਿਤਾ, ਜ਼ਿਲ੍ਹਾ ਪ੍ਰੋਗਰਾਮ ਪ੍ਰਬੰਧਕ ਰਾਜੇਸ਼ ਕੁਮਾਰ, ਕੋਆਰਡੀਨੇਟਰ ਮਨਜੀਤ ਸਿੰਘ, ਸਿਲੰਦਰ ਵਰਮਾ, ਪ੍ਰਧਾਨ ਪ੍ਰਵੀਨ ਕੁਮਾਰੀ, ਸ਼ਾਲੂ ਡਡਵਾਲ, ਮਾਸਟਰ ਟਰੇਨਰ ਨੀਲਮ ਦੇਵੀ ਅਤੇ ਜਯੋਤੀ ਦੇਵੀ ਆਦਿ ਹਾਜ਼ਰ ਸਨ |