ਨਰੋਟ ਜੈਮਲ ਸਿੰਘ, 30 ਜਨਵਰੀ (ਸ਼ਸ਼ੀ ਕੁਮਾਰ)-ਸਰਹੱਦੀ ਲੋਕ ਸੇਵਾ ਕਮੇਟੀ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਦੀਪ ਰਾਜ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਸੂਬਾ ਸੇਵਾ ਮੁਖੀ ਬੂਟਾ ਰਾਮ ਮਹਾਜਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਨਵੀਂ ਜ਼ਿਲ੍ਹਾ ਕਾਰਜਕਾਰੀ ਕਮੇਟੀ ਦਾ ਐਲਾਨ ਕੀਤਾ ਗਿਆ | ਕਮੇਟੀ 'ਚ ਜ਼ਿਲ੍ਹਾ ਮੰਤਰੀ ਰਮੇਸ਼ ਸਿੰਘ ਤੇ ਰਾਜਨਮਣੀ ਸ਼ਾਮਿਲ ਹੋਣਗੇ | ਜ਼ਿਲ੍ਹਾ ਖ਼ਜ਼ਾਨਚੀ ਪ੍ਰਵੀਨ, ਜ਼ਿਲ੍ਹਾ ਯੁਵਾ ਮੁਖੀ ਮਾਣਕ, ਸਹਿ-ਜ਼ਿਲ੍ਹਾ ਯੁਵਾ ਮੁਖੀ ਅਰਵਿੰਦ ਜੋਸ਼ੀ, ਜ਼ਿਲ੍ਹਾ ਸੇਵਾ ਮੁਖੀ ਮੇਜਰ ਸਿੰਘ, ਸਹਿ-ਜ਼ਿਲ੍ਹਾ ਸੇਵਾ ਮੁਖੀ ਬਲਰਾਮ, ਜ਼ਿਲ੍ਹਾ ਪ੍ਰਚਾਰ ਮੁਖੀ ਕੇਵਲ, ਜ਼ਿਲ੍ਹਾ ਸੰਪਰਕ ਮੁਖੀ ਕੈਪਟਨ ਯਸ਼ਪਾਲ, ਜ਼ਿਲ੍ਹਾ ਮਹਿਲਾ ਕੋਆਰਡੀਨੇਟਰ ਬੰਧਨਾ, ਸਹਿ-ਜ਼ਿਲ੍ਹਾ ਮਹਿਲਾ ਕੋਆਰਡੀਨੇਟਰ ਰਾਜੇਸ਼ਵਰੀ, ਭੈਣ ਕਾਮਨੀ ਸ਼ਰਮਾ, ਭੈਣ ਪਾਇਲ ਵਰਮਾ ਤੇ ਜ਼ਿਲ੍ਹਾ ਜਨਰਲ ਸਕੱਤਰ ਮੁਨੀ ਲਾਲ ਅਤੇ ਜ਼ਿਲ੍ਹਾ ਉਪ ਪ੍ਰਧਾਨ ਅਰੁਣ ਮੌਜੂਦ ਸਨ |