ਪਠਾਨਕੋਟ, 30 ਜਨਵਰੀ (ਸੰਧੂ)-ਆਰੀਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਵਲੋਂ ਕਾਲਜ ਦੇ ਸਥਾਪਨਾ ਦਿਵਸ ਮੌਕੇ ਪਿ੍ੰਸੀਪਲ ਡਾ: ਗੁਰਮੀਤ ਕੌਰ ਦੀ ਪ੍ਰਧਾਨਗੀ ਹੇਠ ਹਵਨ-ਯੱਗ ਕਰਵਾਇਆ ਗਿਆ | ਇਸ 'ਚ ਵਿਸ਼ੇਸ਼ ਮਹਿਮਾਨਾਂ ਵਜੋਂ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਇੰਦਰਸੇਨ ਮਿੱਤਲ, ਕਮਲਾ ਗੁਪਤਾ, ਅਰਪਨਾ ਕਾਲੜਾ, ਡਾਇਰੈਕਟਰ ਰਸ਼ਮੀ ਆਹਲੂਵਾਲੀਆ, ਅਨੂ ਮਹਾਜਨ, ਰੂਬੀ ਮਿੱਤਲ, ਨੀਲਮ ਮਹਾਜਨ, ਪਿ੍ੰਸੀਪਲ ਮਧੂ ਸਲਾਰੀਆ, ਪ੍ਰਸ਼ਾਂਤ ਮਿੱਤਲ, ਮੈਨੇਜਰ ਆਰੀਆ ਸਕੂਲ ਲੜਕੇ ਪਠਾਨਕੋਟ ਸੰਜੀਵ ਪੂਰੀ, ਮੈਨੇਜਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਅਰੁਣ ਗਾਂਧੀ, ਵਿਨੈ ਮਹਾਜਨ, ਵਿਨੋਦ ਮਲਹੋਤਰਾ ਨੇ ਸ਼ਿਰਕਤ ਕੀਤੀ | ਸਭ ਤੋਂ ਪਹਿਲਾਂ ਮਹਿਮਾਨਾਂ ਨੇ ਰਾਮ ਰੱਖਾ ਮੱਲ ਕਾਲੜਾ ਦੀ ਤਸਵੀਰ ਨੂੰ ਫੁੱਲ ਭੇਟ ਕੀਤੇ ਤੇ ਇਸ ਤੋਂ ਬਾਅਦ ਹਵਨ-ਯੱਗ ਵਿਚ ਹਿੱਸਾ ਲੈਂਦੇ ਹੋਏ ਕਾਲਜ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ | ਇਸ ਮੌਕੇ ਕਾਲਜ ਨੇ ਯੁਵਾ ਉਤਸਵ ਵਿਚ ਜੇਤੂ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਪਿ੍ੰਸੀਪਲ ਡਾ: ਗੁਰਮੀਤ ਕੌਰ ਨੇ ਹਾਜ਼ਰ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾ: ਨਰਿੰਦਰ ਕੌਰ ਅਤੇ ਡਾ: ਰੁਪਿੰਦਰਜੀਤ ਕੌਰ ਗਿੱਲ ਵੀ ਮੌਜੂਦ ਸਨ | ਅੰਤ ਵਿਚ ਪ੍ਰਸ਼ਾਦ ਵੰਡਿਆ ਗਿਆ |