ਸ਼ਾਹਪੁਰ ਕੰਢੀ, 30 ਜਨਵਰੀ (ਰਣਜੀਤ ਸਿੰਘ)-ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਮੀਟਿੰਗ ਸਥਾਨਕ ਪ੍ਰਧਾਨ ਅਜੇ ਅਭਿਸ਼ੇਕ ਦੀ ਪ੍ਰਧਾਨਗੀ ਹੇਠ ਰਣਜੀਤ ਸਾਗਰ ਡੈਮ ਦੀ ਸਟਾਫ਼ ਕਲੱਬ ਵਿਖੇ ਹੋਈ | ਜਿਸ 'ਚ ਸੂਬਾ ਆਗੂਆਂ ਵਲੋਂ ਨਵ ਨਿਯੁਕਤ ਆਗੂ ਹਿਤੇਸ਼ ਸ਼ਰਮਾ ਨੰੂ ਜ਼ਿਲ੍ਹਾ ਜਰਨਲ ਸਕੱਤਰ ਤੇ ਸੁਪਰਡੈਂਟ ਵਿੱਤੀ ਸਲਾਹਕਾਰ ਗੁਰਨਾਮ ਸਿੰਘ ਸੈਣੀ ਨੰੂ ਚੇਅਰਮੈਨ ਨਿਯੁਕਤ ਕੀਤੇ ਜਾਣ 'ਤੇ ਸਨਮਾਨਿਤ ਕੀਤਾ ਗਿਆ | ਜਰਨਲ ਸਕੱਤਰ ਹਿਤੇਸ਼ ਸ਼ਰਮਾ ਤੇ ਗੁਰਨਾਮ ਸਿੰਘ ਸੈਣੀ ਚੇਅਰਮੈਨ ਨੇ ਸਾਥੀਆਂ ਨੰੂ ਭਰੋਸਾ ਦਿਵਾਇਆ ਕਿ ਸੂਬਾ ਆਗੂਆਂ ਨੇ ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੰੂ ਸੌਂਪੀ ਹੈ, ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ | ਮੀਟਿੰਗ 'ਚ ਰਾਜੀਵ ਅਵਸਥੀ, ਯੁਗੇਸ਼ਵਰ ਸਲਾਰੀਆ, ਨਿਰਵੇਸ਼ ਡੋਗਰਾ, ਅਸ਼ਵਨੀ ਸ਼ਰਮਾ, ਸੁਰਿੰਦਰ ਕੁਮਾਰ, ਰਾਜਿੰਦਰ ਕੁਮਾਰ, ਪ੍ਰਵੀਨ ਕੁਮਾਰ, ਯੁਗੇਸ਼ ਕੁਮਾਰ, ਰਾਜੀਵ ਸੰਨੀ, ਰਮਨ ਕੁਮਾਰ, ਅਮਨ ਕੁਮਾਰ, ਰਣਜੀਤ ਸਿੰਘ, ਭਾਨੰੂ ਪ੍ਰਤਾਪ, ਹਰੀਸ਼ ਕੁਮਾਰ, ਰਘੂਵੀਰ ਸਿੰਘ, ਕਮਲ ਕਿਸ਼ੋਰ, ਮੁਹੰਮਦ ਅਸ਼ਫਾਕ, ਕੁਲਦੀਪ ਰਾਜ ਤੇ ਵਿਵੇਕ ਕੁਮਾਰ ਆਦਿ ਹਾਜ਼ਰ ਸਨ |