11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸੂਬਾ ਵਾਸੀ ਅਕਾਲੀ ਦਲ ਦੀ ਸਰਕਾਰ ਨੂੰ ਮੁੜ ਯਾਦ ਕਰਨ ਲੱਗੇ- ਘੁਮਾਣ

Ad Position 21
No active advertisement
ਅਜੀਤ ਡੈਸਕ 01-02-2026
ਸ੍ਰੀ ਹਰਿਗੋਬਿੰਦਪੁਰ, 31 ਜਨਵਰੀ (ਕੰਵਲਜੀਤ ਸਿੰਘ ਚੀਮਾ)-ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਵਲੋਂ ਆਪਣੇ ਸਾਥੀਆਂ ਨਾਲ ਸ੍ਰੀ ਹਰਿਗੋਬਿੰਦਪੁਰ ਵਿਖੇ ਮਹਿਤਾ-ਅੰਮਿ੍ਤਸਰ ਰੋਡ 'ਤੇ ਸਥਿਤ 'ਬੇਲੀ ਰੈਸਟੋਰੈਂਟ' ਵਿਖੇ ਹਲਕੇ ਦੇ ਮੌਜੂਦਾ ਸਿਆਸੀ ਹਾਲਾਤਾਂ ਬਾਰੇ ਵਿਚਾਰ ਚਰਚਾ ਕਰਨ ਲਈ ਅਹਿਮ ਬੈਠਕ ਕੀਤੀ ਗਈ ਹੈ | ਇਸ ਸਮੇਂ ਬੈਠਕ ਉਪਰੰਤ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਨੇ ਕਿਹਾ ਕਿ ਪੰਜਾਬ ਵਿਚ ਰਾਜ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਨਾਖੁਸ਼ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮੁੜ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਦੀ ਉਡੀਕ ਕਰ ਰਹੇ ਹਨ ਅਤੇ ਆਉਣ ਵਾਲੀਆਂ ਚੋਣਾਂ ਵਿਚ ਪੰਜਾਬ ਵਿਚ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਮੁੜ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ | ਇਸ ਸਮੇਂ ਗੁਰਦੁਆਰਾ ਦਮਦਮਾ ਸਾਹਿਬ ਦੇ ਰੀਸਵਰ ਗੁਰਮੇਜ ਸਿੰਘ ਚੀਮਾ ਮਚਰਾਏ, ਸਰਕਲ ਪ੍ਰਧਾਨ (ਸ਼ਹਿਰੀ) ਦਵਿੰਦਰ ਸਿੰਘ ਸੈਣੀ ਸ੍ਰੀ ਹਰਿਗੋਬਿੰਦਪੁਰ, ਸਰਕਲ ਪ੍ਰਧਾਨ ਬੀ.ਸੀ. ਵਿੰਗ ਸ੍ਰੀ ਹਰਿਗੋਬਿੰਦਪੁਰ ਤੋਂ ਗੁਰਦੇਵ ਸਿੰਘ ਚੀਮਾ ਵਲੋਂ ਵੀ ਹਲਕੇ ਦੇ ਮੌਜੂਦਾ ਸਿਆਸੀ ਹਾਲਾਤਾਂ 'ਤੇ ਆਪੋ-ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਗਿਆ | ਇਸ ਸਮੇਂ ਪ੍ਰਧਾਨ ਕੁਲਜਿੰਦਰ ਸਿੰਘ ਰਿਆੜ, ਜਗਦੇਵ ਸਿੰਘ ਭੁੱਲਰ, ਸੁੱਖਚਰਨ ਸਿੰਘ ਸੈਣੀ, ਦਲਜੀਤ ਸਿੰਘ ਮਚਰਾਏ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਨਜਿੰਦਰ ਸਿੰਘ ਨਸ਼ਾ ਮੁਕਤੀ ਮੋਰਚੇ ਦੇ ਹਲਕਾ ਉਪ ਕੋਆਰਡੀਨੇਟਰ ਨਿਯੁਕਤ ਅਗਲੀ ਖ਼ਬਰ ਅੰਡਰ-19 ਤੇ ਅੰਡਰ-23 ਲੜਕਿਆਂ ਦੀ ਕਿ੍ਕਟ ਟੀਮ ਲਈ ਟਰਾਇਲ 8 ਫਰਵਰੀ ਨੂੰ
Ad Position 24