ਸ੍ਰੀ ਮੁਕਤਸਰ ਸਾਹਿਬ, 31 ਜਨਵਰੀ (ਰਣਜੀਤ ਸਿੰਘ ਢਿੱਲੋਂ)- ਪੰਜਾਬ ਕਿ੍ਕਟ ਐਸੋਸੀਏਸ਼ਨ ਮੁਹਾਲੀ ਵਲੋਂ ਸਾਲ 2026-27 ਵਿਚ ਕਰਵਾਏ ਜਾਣੇ ਵਾਲੇ ਲੜਕੇ ਅੰਡਰ-19 ਅਤੇ ਅੰਡਰ-23 ਉਮਰ ਵਰਗ ਸਾਲ ਟੂਰਨਾਮੈਂਟ ਦੀ ਤਿਆਰੀ ਲਈ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੀਆਂ ਟੀਮਾਂ ਲਈ ਟਰਾਇਲ ਰੱਖੇ ਜਾ ਰਹੇ ਹਨ | ਇਸ ਸੰਬੰਧੀ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਦੇ ਆਨਰੇਰੀ ਪ੍ਰੈੱਸ ਸਕੱਤਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਟੂਰਨਾਮੈਂਟ ਵਿਚ ਸ੍ਰੀ ਮੁਕਤਸਰ ਸਾਹਿਬ ਦੀ ਅੰਡਰ-19 ਅਤੇ ਅੰਡਰ-23 ਸਾਲ ਲੜਕਿਆਂ ਦੀ ਟੀਮ ਲਈ ਟਰਾਇਲ 8 ਫ਼ਰਵਰੀ ਦਿਨ ਐਤਵਾਰ ਨੂੰ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਦੇ ਗਰਾਊਾਡ ਨੈਸ਼ਨਲ ਪਬਲਿਕ ਸਕੂਲ ਜਲਾਲਾਬਾਦ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਸਵੇਰੇ 10 ਵਜੇ ਹੋਣਗੇ | ਇਨ੍ਹਾਂ ਟਰਾਇਲਾਂ 'ਚ ਅੰਡਰ-23 ਟੀਮ ਲਈ 1 ਸਤੰਬਰ 2003 ਨੂੰ ਜਾਂ ਇਸ ਤੋਂ ਬਾਅਦ ਜਨਮੇ ਅਤੇ ਅੰਡਰ-19 ਟੀਮ ਲਈ 1 ਸਤੰਬਰ 2007 ਨੂੰ ਜਾਂ ਇਸ ਤੋਂ ਬਾਅਦ ਜਨਮੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਖਿਡਾਰੀ ਹੀ ਭਾਗ ਲੈ ਸਕਦੇ ਹਨ | ਖਿਡਾਰੀ ਆਪਣੇ ਨਾਲ ਡਿਜੀਟਲ ਜਨਮ ਸਰਟੀਫ਼ਿਕੇਟ, ਪੀ.ਵੀ.ਸੀ. ਆਧਾਰ ਕਾਰਡ ਅਤੇ ਖੇਡਣ ਵਾਲੀ ਕਿੱਟ ਲੈ ਕੇ ਆਉਣਗੇ | ਟਰਾਇਲਾਂ ਵਿਚ ਭਾਗ ਨਾ ਲੈਣ ਵਾਲੇ ਕਿਸੇ ਵੀ ਖਿਡਾਰੀ ਨੂੰ ਟੀਮ 'ਚ ਖੇਡਣ ਦੀ ਇਜਾਜ਼ਤ ਨਹੀਂ ਹੋਵੇਗੀ |