11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸਰਪੰਚ ਰਵਿੰਦਰ ਸਿੰਘ ਹੁੰਦਲ ਨੇ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ

Ad Position 21
No active advertisement
ਅਜੀਤ ਡੈਸਕ 01-02-2026
ਰੁਪਾਣਾ, 31 ਜਨਵਰੀ (ਜਗਜੀਤ ਸਿੰਘ)-ਪੰਜਾਬ ਦੀ ਮੌਜੂਦਾ ਸਰਕਾਰ ਵਲੋਂ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਸ਼ਹਿਰਾਂ ਤੇ ਪਿੰਡਾਂ 'ਚ ਵਿਕਾਸ ਦੇ ਕੰਮਾਂ ਲਈ ਗ੍ਰਾਂਟਾਂ ਜਾਰੀ ਕੀਤੀਆਂ ਹੋਈਆਂ ਹਨ | ਇਸ ਤਹਿਤ ਗ੍ਰਾਮ ਪੰਚਾਇਤ ਰੁਪਾਣਾ ਵਲੋਂ ਸਰਪੰਚ ਰਵਿੰਦਰ ਸਿੰਘ ਹੁੰਦਲ ਦੀ ਅਗਵਾਈ 'ਚ ਪਿੰਡ ਵਾਸੀਆਂ ਦੀ ਮੰਗ 'ਤੇ ਪਿੰਡ ਵਿਚ ਕੰਕਰੀਟ ਗਲੀਆਂ, ਧਰਮਸ਼ਾਲਾ ਤੇ ਮੁਹੱਲਿਆਂ 'ਚ ਪਏ ਗੰਦਗੀ ਦੇ ਢੇਰਾਂ ਦੇ ਪਾਸੇ ਚਾਰਦੀਵਾਰੀ ਕਰਨ ਆਦਿ ਦਾ ਕੰਮ ਜੰਗੀ ਪੱਧਰ ਨਾਲ ਚਲਾਇਆ ਹੋਇਆ ਹੈ | ਸਰਪੰਚ ਰਵਿੰਦਰ ਸਿੰਘ ਹੁੰਦਲ ਨੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਂਦੇ ਹੋਏ ਹਲਕਾ ਮਲੋਟ ਦੀ ਵਿਧਾਇਕ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੂਬੇ ਦੇ ਲੋਕ ਪੰਜਾਬ ਸਰਕਾਰ ਦੇ ਕੰਮਾਂ ਤੋਂ ਖ਼ੁਸ਼ ਹਨ | ਇਸ ਮੌਕੇ ਬਲਾਕ ਸੰਮਤੀ ਮੈਂਬਰ ਮਾ. ਅਜੈਬ ਸਿੰਘ, ਪੰਚ ਜਵੰਦ ਸਿੰਘ ਖੋਸਾ, ਗੁਰਦੇਵ ਸਿੰਘ, ਧਰਮਿੰਦਰ ਸਿੰਘ ਹੁੰਦਲ, ਧੀਰਾ ਬਰਾੜ, ਸਵਰਨ ਸਿੰਘ, ਮੰਗਾ ਸਿੰਘ, ਰਾਜਵਿੰਦਰ ਭੱਟੀ, ਪਰਮਜੀਤ ਸਿੰਘ, ਚੀਨਾ, ਭੁਪਿੰਦਰ ਸਿੰਘ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਅੰਡਰ-19 ਤੇ ਅੰਡਰ-23 ਲੜਕਿਆਂ ਦੀ ਕਿ੍ਕਟ ਟੀਮ ਲਈ ਟਰਾਇਲ 8 ਫਰਵਰੀ ਨੂੰ ਅਗਲੀ ਖ਼ਬਰ ਸਵ. ਨਿਰਮਲ ਕੌਰ ਦੀ ਬਰਸੀ ਮੌਕੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ
Ad Position 24