ਬਟਾਲਾ, 31 ਜਨਵਰੀ (ਹਰਦੇਵ ਸਿੰਘ ਸੰਧੂ)- ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਟਾਲਾ ਨਜ਼ਦੀਕ ਪਿੰਡ ਵਿੰਝਵਾਂ ਦੀ ਸੰਗਤ ਅਤੇ ਸਵਰਗੀਏ ਸ: ਪੂਰਨ ਸਿੰਘ ਵਿੰਝਵਾਂ ਦੇ ਪਰਿਵਾਰ ਵਲੋਂ ਹਰ ਸਾਲ ਦੀ ਤਰ੍ਹਾਂ ਸਥਾਨਕ ਖਤੀਬ ਮੋੜ 'ਤੇ ਵਿਸ਼ਾਲ ਲੰਗਰ ਲਗਾਇਆ | ਇਸ ਬਾਰੇ ਪ੍ਰਧਾਨ ਸੁਲੱਖਣ ਸਿੰਘ ਵਿੰਝਵਾਂ ਨੇ ਦੱਸਿਆ ਕਿ ਸਾਡੇ ਪਿਤਾ ਸਵ. ਪੂਰਨ ਸਿੰਘ ਵਲੋਂ ਪਿਛਲੇ ਲੰਮੇ ਸਮੇਂ ਤੋਂ ਲੰਗਰਾਂ ਦੀ ਸੇਵਾ ਆਰੰਭ ਕੀਤੀ ਸੀ, ਅਸੀਂ ਉਨ੍ਹਾਂ ਦੇ ਆਸ਼ੀਰਵਾਦ ਨਾਲ ਇਹ ਲੰਗਰ ਦੀ ਸੇਵਾ ਨਿਭਾਅ ਰਹੇ ਹਾਂ, ਜੋ ਇਸੇ ਤਰ੍ਹਾਂ ਜਾਰੀ ਰਹੇਗੀ | ਇਸ ਮੌਕੇ ਸੁਲੱਖਣ ਸਿੰਘ ਵਿੰਝਵਾਂ, ਪਲਵਿੰਦਰ ਸਿੰਘ ਲੰਬੜਦਾਰ ਪ੍ਰਧਾਨ ਰਵਿਦਾਸੀਆ ਸਿੱਖ ਵੈਲਫੇਅਰ ਸੁਸਾਇਟੀ ਪੰਜਾਬ, ਜਸਪਾਲ ਸਿੰਘ, ਗੁਰਜੀਤ ਸਿੰਘ, ਕੈਪਟਨ ਇੰਦਰ ਸਿੰਘ, ਅਸ਼ੋਕ, ਲਵਲੀ, ਜਸਬੀਰ ਸਿੰਘ, ਅਮਰਬੀਰ ਸਿੰਘ ਨੰਬਰਦਾਰ, ਨਰਿੰਦਰ ਸਿੰਘ, ਰੂਬਲ, ਹਰਪਾਲ ਸਿੰਘ, ਨਿਹਾਲ ਸਿੰਘ, ਕੁਲਦੀਪ ਰਾਜ, ਬਲਰਾਜ ਸਿੰਘ, ਸਰਬਜੀਤ ਸਿੰਘ, ਜੌਰਾਵਰ, ਸਵਰਨ ਸਿੰਘ ਆਦਿ ਹਾਜ਼ਰ ਸਨ |