ਧਾਰੀਵਾਲ, 31 ਜਨਵਰੀ (ਸਵਰਨ ਸਿੰਘ)-ਸਥਾਨਕ ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਵਿਖੇ ਡਾਇਰੈਕਟਰ ਫਾਦਰ ਜੋਸ਼ ਪਡਿਆਟੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪਿ੍ੰਸੀਪਲ ਸਿਸਟਰ ਦਿਵਿਆ ਦੀ ਅਗਵਾਈ ਵਿਚ ਦਸਵੀਂ ਜਮਾਤ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਵਿਦਾਇਗੀ ਸਮਾਗਮ ਵਿਚ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ | ਇਸ ਤੋਂ ਇਲਾਵਾ ਮਿਸਟਰ ਫੇਅਰਵੈੱਲ ਅਨਮੋਲਜੀਤ ਸਿੰਘ ਅਤੇ ਹਰਲੀਨ ਕੌਰ ਢਿੱਲੋਂ ਮਿਸ ਫੇਅਰਵੈੱਲ ਚੁਣੇ ਗਏੇ, ਜਿਨ੍ਹਾਂ ਨੂੰ ਤਾਜ ਪਿ੍ੰਸੀਪਲ ਸਿਸਟਰ ਸਿਸਟਰ ਦਿਵਿਆ ਨੇ ਪਹਿਨਾਇਆ | ਇਸ ਮੌਕੇ ਪਿ੍ੰਸੀਪਲ ਸਿਸਟਰ ਦਿਵਿਆ ਨੇ ਕਿਹਾ ਕਿ ਸਾਨੂੰ ਹਰੇਕ ਵਿਅਕਤੀ ਨੂੰ ਆਪਣੇ ਚੰਗੇ ਭਵਿੱਖ ਲਈ ਆਪਸ ਵਿਚ ਵਿਛੜਨਾ ਹੁੰਦਾ ਹੈ, ਪਰ ਚੰਗੀਆਂ ਤੇ ਨਾ ਭੁੱਲਣ ਵਾਲੀਆਂ ਯਾਦਾਂ ਹਮੇਸ਼ਾ ਯਾਦ ਰਹਿੰਦੀਆਂ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਚੰਗੇ ਇਨਸਾਫ ਬਨਣ ਲਈ ਵੀ ਪ੍ਰੇਰਿਤ ਕੀਤਾ | ਇਸ ਮੌਕੇ ਸਿਸਟਰ ਟੀਨਾ ਉਪ ਪਿ੍ੰਸੀਪਲ, ਸਿਸਟਰ ਐਨਸ ਮਾਰੀਆ, ਪੀ.ਆਰ.ਓ. ਸਵਰਨ ਸਿੰਘ, ਸਟਾਫ ਸੈਕਟਰੀ ਸਿਫਾਲੀ ਨੰਦਾ, ਰਾਸੀ ਖੰਨਾ, ਨਿੱਧੀ ਮੋਦਗਿੱਲ, ਰਜਿੰਦਰ ਕੁਮਾਰ ਜੰਬਾ, ਮੱਧੂ ਕਾਲੀਆ, ਨਾਰਮਨ ਇਜੈਕੀਅਲ, ਪੂਨਮਜੀਤ ਕੌਰ ਮਾਂਗਟ, ਸੁਖਜੀਤ ਕੌਰ, ਅੰਮਿ੍ਤਪਾਲ ਕੌਰ, ਮੈਡਮ ਮਿੰਨੀ, ਪ੍ਰਦੀਪ ਕੁਮਾਰ ਆਦਿ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਵੀ ਹਾਜ਼ਰ ਸਨ |