ਧਿਆਨਪੁਰ, 31 ਜਨਵਰੀ (ਕੁਲਦੀਪ ਸਿੰਘ ਸੋਨੂੰ)-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਹਰ ਪਰਿਵਾਰ ਦਾ 10 ਲੱਖ ਤੱਕ ਦਾ ਮੁਫ਼ਤ ਇਲਾਜ ਕਰਵਾਉਣ ਲਈ ਬਣ ਰਹੇ ਬੀਮਾ ਕਾਰਡ ਬਣਾਉਣ ਲਈ ਪਿੰਡ ਦੇ ਸਰਪੰਚ ਦਲਬੀਰ ਸਿੰਘ ਰਾਜੇਕੇ ਤੇ ਸਰਪੰਚ ਕੁਲਦੀਪ ਸਿੰਘ ਮਹਿਮੇਚੱਕ ਵਲੋਂ ਵਿਸ਼ੇਸ਼ ਕੈਂਪ ਲਗਾ ਕੇ 10 ਲੱਖ ਦਾ ਬੀਮਾ ਕਾਰਡ ਬਣਵਾਉਣ ਲਈ ਅਪਾਇੰਟਮੈਂਟ ਸਲਿੱਪਾਂ ਕੱਟੀਆਂ, ਜਿਸ ਨੂੰ ਵਿਖਾ ਕੇ ਸਰਕਾਰ ਵਲੋਂ ਮਾਨਤਾ ਪ੍ਰਾਪਤ ਸੀ.ਐਸ.ਸੀ. ਕੇਂਦਰ ਵਿਚ ਜਾ ਕੇ ਇਹ ਕਾਰਡ ਬਣਾਇਆ ਜਾ ਸਕਦਾ ਹੈ | ਇਸ ਸਬੰਧੀ ਸਰਪੰਚ ਦਲਬੀਰ ਸਿੰਘ ਰਾਜੇਕੇ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ, ਉਹ ਕਰਕੇ ਵਿਖਾਇਆ ਹੈ | ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਕਿਸੇ ਸਰਕਾਰ ਨੇ ਇਕ ਪਰਿਵਾਰ ਦਾ 10 ਲੱਖ ਸਾਲਾਨਾ ਬੀਮਾ ਕੀਤਾ ਹੋਵੇ | ਇਸ ਤੋਂ ਵੀ ਵੱਡੀ ਗੱਲ ਕਿ ਇਹ ਬੀਮਾ ਕਾਰਡ ਬਣਾਉਣ ਲਈ ਕਿਸੇ ਕੋਲੋਂ ਕੋਈ ਵੀ ਪੈਸਾ ਨਹੀਂ ਲਿਆ ਜਾ ਰਿਹਾ | ਉਨ੍ਹਾਂ ਕਿਹਾ ਕਿ 2027 ਵਿਚ ਆਮ ਆਦਮੀ ਪਾਰਟੀ ਦੂਜੀ ਵਾਰ ਪੰਜਾਬ ਵਿਚ ਸਰਕਾਰ ਬਣਾ ਕੇ ਲੋਕਾਂ ਨੂੰ ਇਸ ਤੋਂ ਵੱਧ ਹੋਰ ਸਹੂਲਤਾਂ ਨਾਲ ਨਿਵਾਜੇਗੀ ਤੇ ਗੁਰਦੀਪ ਸਿੰਘ ਰੰਧਾਵਾ ਵੱਡੀ ਲੀਡ ਨਾਲ ਦੁਬਾਰਾ ਵਿਧਾਇਕ ਚੁਣੇ ਜਾਣਗੇ, ਕਿਉਂਕਿ ਗੁਰਦੀਪ ਸਿੰਘ ਰੰਧਾਵਾ ਨੇ ਬਿਨ੍ਹਾਂ ਵਿਤਕਰੇ ਤੋਂ ਕ੍ਰਾਂਤੀਕਾਰੀ ਕਦਮ ਚੁੱਕੇ ਹਨ, ਜਿਸ ਕਰਕੇ ਹਲਕਾ ਡੇਰਾ ਬਾਬਾ ਨਾਨਕ ਵਿਚ ਉਹ ਹਰਮਨ ਪਿਆਰੇ ਨੇਤਾ ਵਜੋਂ ਉਭਰੇ ਹਨ |