12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਪਿੰਡ ਵੀਲ੍ਹਾ ਤੇਜਾ ਵਾਸੀਆਂ ਦੇ ਬਿਨਾਂ ਭੇਦਭਾਵ ਤੋਂ ਸਿਹਤ ਕਾਰਡ ਬਣਾਵਾਂਗੇ-ਬਲਾਕ ਪ੍ਰਧਾਨ ਜੱਗਾ ਰੰਧਾਵਾ

Ad Position 21
No active advertisement
ਅਜੀਤ ਡੈਸਕ 01-02-2026
ਫਤਹਿਗੜ੍ਹ ਚੂੜੀਆਂ, 31 ਜਨਵਰੀ (ਅਵਤਾਰ ਸਿੰਘ ਰੰਧਾਵਾ)-ਪੰਜਾਬ ਸਰਕਾਰ ਦੀ 10 ਲੱਖ ਦੀ ਸਿਹਤ ਬੀਮਾ ਯੋਜਨਾ ਤਹਿਤ ਬਣਾਏ ਜਾਣ ਵਾਲੇ ਸਿਹਤ ਕਾਰਡ ਹਲਕਾ ਦੇ ਸਭ ਤੋਂ ਵੱਡੀ ਆਬਾਦੀ ਵਾਲੇ ਪਿੰਡ ਵੀਲਾ ਤੇਜਾ ਅੰਦਰ ਬਿਨ੍ਹਾਂ ਕਿਸੇ ਭੇਦ ਭਾਵ ਦੇ ਬਣਾਏ ਜਾਣਗੇ, ਜਿਸ ਲਈ ਰੋਜ਼ਾਨਾ ਵੱਡੀ ਗਿਣਤੀ 'ਚ ਪ੍ਰਕਿਰਿਆ ਚੱਲ ਰਹੀ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੀਨੀਅਰ 'ਆਪ' ਆਗੂ ਬਲਾਕ ਪ੍ਰਧਾਨ ਜੁਗਰਾਜ ਸਿੰਘ ਜੱਗਾ ਰੰਧਾਵਾ ਨੇ ਕੀਤਾ | ਉਨ੍ਹਾਂ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਬਿਨ੍ਹਾਂ ਕਿਸੇ ਭੇਦ ਭਾਵ ਦੇ ਸੇਵਾ ਕਾਰਜ ਕਰਦਿਆਂ ਲੋਕਾਂ ਲਈ ਸਭ ਤੋਂ ਜ਼ਰੂਰੀ ਸਿਹਤਯਾਬੀ ਨੂੰ ਮੁੱਖ ਰੱਖਦੇ ਹੋਏ ਇਤਿਹਾਸਕ ਕਦਮ ਚੁੱਕਿਆ ਹੈ | ਉਨ੍ਹਾਂ ਪਿੰਡ ਵਾਸੀਆਂ ਸਮੇਤ ਹੋਰਨਾਂ ਅੱਗੇ ਅਪੀਲ ਕੀਤੀ ਕਿ ਨਿਰਧਾਰਤ ਕੀਤੀਆਂ ਗਈਆਂ ਥਾਵਾਂ ਉੱਪਰ ਪਹੁੰਚ ਕੇ ਸਿਹਤ ਕਾਰਡ ਬਣਵਾਏ ਜਾਣ | ਉਨ੍ਹਾਂ ਕਿਹਾ ਕਿ ਸਿਹਤ ਕਾਰਡ ਬਣਾਉਣ ਲਈ ਲੰਮਾ ਸਮਾਂ ਕੱਢਣ ਦੀ ਜ਼ਰੂਰਤ ਨਹੀਂ, ਕੁਝ ਮਿੰਟਾਂ ਵਿਚ ਹੀ ਆਨਲਾਈਨ ਵਿਧੀ ਨਾਲ ਪ੍ਰਕਿਰਿਆ ਨੇਪਰੇ ਚੜ ਜਾਂਦੀ ਹੈ | ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਦੀ ਅਗਵਾਈ 'ਚ ਸਿਹਤ ਕਾਰਡ ਬਣਾਉਣ ਦਾ ਕੰਮ ਹਲਕੇ ਵਿਚ ਸ਼ੁਰੂ ਹੋ ਚੁੱਕਾ ਹੈ ਤੇ ਸ: ਪੰਨੂ ਵਲੋਂ ਪਿੰਡ-ਪਿੰਡ ਪਹੁੰਚ ਕੇ ਸਿਹਤ ਕਾਰਡ ਬਣਨ ਸਬੰਧੀ ਨਿਰੀਖਣ ਕੀਤਾ ਜਾ ਰਿਹਾ ਹੈ | ਇਸ ਮੌਕੇ ਜੱਗਾ ਰੰਧਾਵਾ, ਸੰਗਤੇਜ ਸਿੰਘ ਰੰਧਾਵਾ, ਗੋਪੀ ਠੇਕੇਦਾਰ, ਹਰਭਜਨ ਸਿੰਘ, ਜੱਜ ਰੰਧਾਵਾ, ਸਤਿੰਦਰ ਸਿੰਘ, ਆਕਾਸ਼ ਭੱਟੀ, ਬਾਬਾ ਨਰਿੰਦਰ ਸਿੰਘ, ਚੈਚਲ ਸਿੰਘ ਪੰਚ, ਸਨੀ ਰੰਧਾਵਾ, ਉੱਤਮ ਸਿੰਘ, ਨਿਸ਼ਾਨ ਸਿੰਘ, ਕੁਲਬੀਰ ਸਿੰਘ, ਇੰਦਰਜੀਤ ਸਿੰਘ, ਰਾਜਾ ਵੰਝ, ਮਨਮੋਹਨ ਸਿੰਘ, ਜਸਵੰਤ ਸਿੰਘ, ਮੇਜਰ
Ad Position 22
No active advertisement
ਪਿਛਲੀ ਖ਼ਬਰ ਚੰਨਣ ਸਿੰਘ ਜੈਨਪੁਰ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਸਰਪੰਚ ਰਾਜੇਕੇ ਨੇ ਪਿੰਡ 'ਚ 10 ਲੱਖ ਬੀਮੇ ਵਾਲੇ ਕਾਰਡ ਬਣਾਉਣ ਲਈ ਸਲਿੱਪ ਕੱਟੀਆਂ
Ad Position 24