ਧਾਰ ਕਲਾਂ, 31 ਜਨਵਰੀ (ਨਰੇਸ਼ ਪਠਾਨੀਆ)-ਆਰ. ਪੀ. ਐਸ. ਵਾਲੀਆ ਸਾਬਕਾ ਸਬ ਡਵੀਜ਼ਨਲ ਮੈਜਿਸਟ੍ਰੇਟ ਧਾਰ ਬਲਾਕ ਦੀ ਅਗਵਾਈ ਹੇਠ ਪਿਛਲੇ 7 ਸਾਲਾ ਤੋਂ ਪੰਜਾਬ ਧਾਰ ਬਲਾਕ ਤੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਪੱਛੜੇ ਅਰਧ ਪਹਾੜੀ ਖੇਤਰਾਂ ਦੀ ਸਿੱਖਿਆ, ਡਾਕਟਰੀ ਤੇ ਜਨਤਕ ਭਲਾਈ ਕੰਮਾਂ ਲਈ ਅਣਥੱਕ ਸੇਵਾ ਕਰ ਰਹੀ ਜਾਗਿ੍ਤੀ ਫਾਉਂਡੇਸ਼ਨ ਚੈਰੀਟੇਬਲ ਟਰੱਸਟ ਵਲੋਂ ਸ਼ਹੀਦ ਰਾਮ ਸਿੰਘ ਮੈਮੋਰੀਅਲ ਜੀ. ਐਨ. ਡੀ. ਯੂਨੀਵਰਸਿਟੀ ਕਾਲਜ ਨਿਆੜੀ ਵਿਖੇ ਮਹਿਲਾ ਸਸ਼ਕਤੀਕਰਨ ਨੂੰ ਸਮਰਪਿਤ 7ਵਾਂ ਫੈਲੋਸ਼ਿਪ ਪੁਰਸਕਾਰ ਸਮਾਗਮ ਕਰਵਾਇਆ | ਜਿਸ 'ਚ ਟਰੱਸਟ ਵਲੋਂ 13 ਹੋਣਹਾਰ ਵਿਦਿਆਰਥਣਾਂ ਨੂੰ 2 ਲੱਖ ਰੁਪਏ ਦੇ ਫੈਲੋਸ਼ਿਪ ਪੁਰਸਕਾਰ ਵੰਡੇ ਗਏ | ਮੁੱਖ ਮਹਿਮਾਨ ਸ਼ੁਭਰਾ ਰਾਣੀ ਪਿ੍ੰਸੀਪਲ ਪ੍ਰਤਾਪ ਵਰਲਡ ਸਕੂਲ ਪਠਾਨਕੋਟ, ਵਿਸ਼ੇਸ਼ ਮਹਿਮਾਨ ਸਾਬਕਾ ਕਰਨਲ ਆਰ. ਐਸ. ਸਿੰਘ ਪ੍ਰਧਾਨ ਰਾਜਪੂਤ ਸਭਾ ਪਠਾਨਕੋਟ ਨੇ ਦੀਪ ਜਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ | ਜਾਗਿ੍ਤੀ ਸੰਸਥਾਪਨ ਤੇ ਮੈਨੇਜਿੰਗ ਟਰੱਸਟੀ ਆਰ. ਪੀ. ਐਸ. ਵਾਲੀਆ ਨੇ ਟਰੱਸਟ ਵਲੋਂ ਪਿਛਲੇ 7 ਸਾਲਾ ਤੋਂ ਕਰਵਾਏ ਲੋਕ ਭਲਾਈ ਦੇ ਕੰਮਾਂ ਬਾਰੇ ਚਾਨਣਾ ਪਾਇਆ | ਇਸ ਮੌਕੇ ਪਿ੍ੰਸੀਪਲ ਆਨਰੇਰੀ ਮੇਜਰ ਡਾ: ਬਲਬੀਰ ਸਿੰਘ ਮਨਹਾਸ, ਸਰਪ੍ਰਸਤ ਹਰਿੰਦਰਪਾਲ ਸਿੰਘ, ਸਾਬਕਾ ਡਿਪਟੀ ਐਕਸਾਇਜ਼ ਤੇ ਟੈਕਸੇਸ਼ਨ, ਪੰਜਾਬ ਦੇ ਉੱਘੇ ਸਮਾਜ ਸੇਵੀ ਤੇ ਪ੍ਰਾਜੈਕਟ ਡਾਇਰੈਕਟਰ ਮੀਡੀਆ ਭਗਵਾਨ ਦਾਸ ਗੁਪਤਾ, ਪ੍ਰਾਜੈਕਟ ਡਾਇਰੈਕਟਰ ਬਲੱਡ ਡੋਨੇਸ਼ਨ ਤੇ ਵਾਤਾਵਰਨ ਮਿਸ਼ਨ ਦੀਪਕ ਵਾਲੀਆ, ਸਾਬਕਾ ਕਰਨਲ ਤੀਰਥ ਸਿੰਘ, ਜਨਰਲ ਮੈਨੇਜਰ ਹੈਾਕੀ ਡੋਰੀ ਰਿਜ਼ਾਰਟ, ਧਾਰ ਬਲਾਕ ਕਾਂਗਰਸ ਪ੍ਰਧਾਨ ਰਾਜ ਕੁਮਾਰ, ਕੋਆਰਡੀਨੇਟਰ ਉਮੇਸ਼ ਖ਼ਜ਼ੂਰੀਆ ਤੇ ਰੁਪੇਸ਼ ਕੁਮਾਰ ਹਾਜ਼ਰ ਸਨ |