27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 02-02-2026
ਧਾਰੀਵਾਲ, 1 ਫਰਵਰੀ (ਸਵਰਨ ਸਿੰਘ)-ਸਥਾਨਕ ਨਹਿਰ ਕਿਨਾਰੇ ਸਥਿਤ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਧਾਰੀਵਾਲ ਦੀ ਸਮੁੱਚੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜ੍ਹਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਜਿਸ ਵਿਚ ਵੱਖ-ਵੱਖ ਰਾਗੀ ਜਥਿਆਂ ਨੇ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਰਸਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ | ਸਮਾਗਮ ਮੌਕੇ ਆਮ ਆਦਮੀ ਪਾਰਟੀ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਸ਼ਰਧਾਲੂ ਵਜੋਂ ਸ਼ਮੂਲੀਅਤ ਕੀਤੀ | ਐਡਵੋਕੇਟ ਸੇਖਵਾਂ ਨੇ ਕਿਹਾ ਕਿ ਸਾਨੂੰ ਗੁਰੂ ਰਵਿਦਾਸ ਜੀ ਦੇ ਦਰਸਾਏ ਮਾਰਗ 'ਤੇ ਚੱਲ ਕੇ ਜਾਤ-ਪਾਤ ਦਾ ਨਾਸ਼ ਕਰਨਾ ਚਾਹੀਦਾ ਹੈ | ਸਮਾਗਮ ਦੌਰਾਨ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਦੇ ਪ੍ਰਧਾਨ ਗਿਆਨੀ ਪ੍ਰਕਾਸ਼ ਚੰਦ, ਸੈਕਟਰੀ ਬਲਕਾਰ ਸਿੰਘ ਸਮੇਤ ਸਮੁੱਚੇ ਮੈਂਬਰਾਂ ਵਲੋਂ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ 'ਚ ਲੰਗਰ ਹਾਲ ਤੇ ਰਹਿਣਬਸੇਰਾ ਬਣਾਉਣ ਦੀ ਮੰਗ ਐਡਵੇਕੋਟ ਜਗਰੂਪ ਸਿੰਘ ਸੇਖਵਾਂ ਅੱਗੇ ਰੱਖੀ, ਜਦਕਿ ਸ: ਸੇਖਵਾਂ ਨੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਵਲੋਂ ਗ੍ਰਾਂਟ ਜਾਰੀ ਕਰਵਾ ਕੇ ਸੰਗਤਾਂ ਦੀ ਮੰਗ ਪੂਰੀ ਕੀਤੀ ਜਾਵੇਗੀ | ਇਸ ਮੌਕੇ ਚੇਅਰਮੈਨ ਭੁਪਿੰਦਰ ਸਿੰਘ ਰਿੰਕਾ, ਨਗਰ ਕੌਂਸਲ ਪ੍ਰਧਾਨ ਅਸ਼ਵਨੀ ਦੁੱਗਲ, ਡਾ. ਕਮਲਜੀਤ ਸਿੰਘ ਕੇ.ਜੇ., ਸ਼ਿਵ ਸੈਨਾ ਯੂਥ ਵਿੰਗ ਪੰਜਾਬ ਪ੍ਰਧਾਨ ਹਨੀ ਮਹਾਜਨ, ਸੇਵਾਮੁਕਤ ਐੱਸ.ਡੀ.ਓ. ਕਸਤੂਰੀ ਲਾਲ, ਨੋਨੀ ਖੋਸਲਾ, ਸਰਪੰਚ ਨੰਦ ਲਾਲ ਕਲਿਆਣਪੁਰ, ਦਿਆਲ ਸਿੰਘ, ਪ੍ਰਧਾਨ ਅਮਰਜੀਤ ਸਿੰਘ ਹੈਪੀ, ਕੁਲਦੀਪ ਸਿੰਘ ਪਟਵਾਰੀ, ਹਰਪਾਲ ਸਿੰਘ ਬੜੋਏ, ਸਤੀਸ਼ ਕੁਮਾਰ, ਬੀਬੀ ਸੁਖਵਿੰਦਰ ਕੌਰ ਬਾਜਵਾ ਸਮੇਤ ਹੋਰ ਸ਼ਖ਼ਸੀਅਤਾਂ ਨੂੰ ਪ੍ਰਬੰਧਕਾਂ ਵਲੋਂ ਸਿਰੋਪਾਓ ਪਾ ਕੇ ਸਵਾਗਤ ਕੀਤਾ ਗਿਆ | ਇਸ ਮੌਕੇ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਦੇ ਪ੍ਰਧਾਨ ਮਾਸਟਰ ਪ੍ਰਕਾਸ਼ ਚੰਦ, ਸੈਕਟਰੀ ਬਲਕਾਰ ਸਿੰਘ, ਪ੍ਰੱੈਸ ਸਕੱਤਰ ਹਰਭਜਨ ਸਿੰਘ, ਉਪ ਸਕੱਤਰ ਬਚਨ ਲਾਲ ਫ਼ੌਜੀ, ਮਦਨ ਲਾਲ, ਖ਼ਜ਼ਾਨਚੀ ਰਮੇਸ਼ ਕੁਮਾਰ, ਸੋਨੂੰ ਟੇਲਰ, ਮੰਗਤ ਰਾਮ, ਮੋਹਿੰਦਰਪਾਲ ਆਦਿ ਨੇ ਵੀ ਸੇਵਾ ਵਿਚ ਭਾਗ ਲਿਆ |
Ad Position 22
No active advertisement
ਪਿਛਲੀ ਖ਼ਬਰ 5 ਨੂੰ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਅੱਗੇ ਲੱਗਣਗੇ ਧਰਨੇ-ਵੈਰੋਨੰਗਲ ਅਗਲੀ ਖ਼ਬਰ -ਮਾਮਲਾ ਰਜਬਾਹੇ ਦਾ ਪੱਕਾ ਰਸਤਾ ਪੁੱਟ ਕੇ ਰਸਤਾ ਬੰਦ ਕਰਨ ਦਾ- ਕਿਸਾਨ ਜਥੇਬੰਦੀਆਂ ਅਤੇ ਡੇਰਿਆਂ 'ਤੇ ਰਹਿੰਦੇ ਲੋਕਾਂ ਵਲ...
Ad Position 24