27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਮਾਰਕਿਟ ਕਮੇਟੀ ਡੇਰਾ ਬਾਬਾ ਨਾਨਕ ਦੇ ਚੇਅ. ਜਗਜੀਤ ਸਿੰਘ ਕਾਹਲੋਂ 2 ਦਰਜਨ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 02-02-2026
ਕਲਾਨੌਰ, 1 ਫਰਵਰੀ (ਪੁਰੇਵਾਲ)-ਵਿਧਾਨ ਸਭ ਹਲਕਾ ਡੇਰਾ ਬਾਬਾ ਨਾਨਕ 'ਚ ਕਾਂਗਰਸ ਵਲੋਂ ਆਮ ਆਦਮੀ ਪਾਰਟੀ ਨੂੰ ਸੰਨ੍ਹ ਲਗਾ ਕੇ ਮਾਰਕਿਟ ਕਮੇਟੀ ਡੇਰਾ ਬਾਬਾ ਨਾਨਕ ਦੇ ਚੇਅਰਮੈਨ ਜਗਜੀਤ ਸਿੰਘ ਕਾਹਲੋਂ, ਪ੍ਰਧਾਨ ਜਸਪਾਲ ਸਿੰਘ ਨੈਪੀ ਕਾਹਲੋਂ, ਕੁੰਨਣ ਸਿੰਘ ਨੂੰ 2 ਦਰਜਨ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਲ ਕਰਕੇ ਆਗਾਮੀ ਵਿਧਾਨ ਸਭਾ ਦੀਆਂ ਚੋਣਾਂ ਦੇ ਪ੍ਰਚਾਰ ਦਾ ਆਗਾਜ਼ ਕਰ ਦਿੱਤਾ | ਇਸ ਸੰਬੰਧੀ ਸਥਾਨਕ ਕਸਬੇ 'ਚ ਕਾਂਗਰਸ ਪਾਰਟੀ ਵਲੋਂ ਸਮਾਗਮ ਕੀਤਾ ਗਿਆ, ਜਿਸ 'ਚ ਕਾਂਗਰਸ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਯੂਥ ਆਗੂ ਉਦੇਵੀਰ ਸਿੰਘ ਰੰਧਾਵਾ, ਸਰਬਜੋਤ ਸਿੰਘ ਸਾਬੀ ਮੁਕੇਰੀਆਂ, ਬਲਾਕ ਪ੍ਰਧਾਨ ਚੇਅ. ਹਰਵਿੰਦਰ ਸਿੰਘ ਅਲਾਵਲਪੁਰ, ਬਲਾਕ ਪ੍ਰਧਾਨ ਤੇਜਵੰਤ ਸਿੰਘ ਮਾਲੇਵਾਲ, ਕਾਂਗਰਸ ਦੇ ਯੂਥ ਹਲਕਾ ਪ੍ਰਧਾਨ ਮਨਿੰਦਰ ਸਿੰਘ ਸਰਜੇਚੱਕ ਆਦਿ ਹਾਜ਼ਰ ਰਹੇ | ਐੱਮ.ਪੀ. ਰੰਧਾਵਾ ਨੇ ਸੰਬੋਧਨ ਦੌਰਾਨ ਕਾਂਗਰਸ 'ਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਮਿਲੇਗਾ | ਉਧਰ ਚੇਅ. ਕਾਹਲੋਂ ਨੇ ਕਾਂਗਰਸ 'ਚ ਸ਼ਾਮਲ ਹੋਣ 'ਤੇ ਕਿਹਾ ਕਿ ਉਹ ਨਿਰਸਵਾਰਥ ਭਾਵਨਾ ਨਾਲ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰਨਗੇ | ਇਸ ਮੌਕੇ 'ਤੇ ਚੇਅ. ਬਲਜੀਤ ਸਿੰਘ ਅਵਾਣ, ਸਰਪੰਚ ਹਰਵੰਤ ਸਿੰਘ ਲੋਪਾ, ਪ੍ਰਧਾਨ ਗੁਰਨਾਮ ਸਿੰਘ ਬਰੀਲ੍ਹਾ, ਛੀਨਾ ਸਿੰਘ ਅਗਵਾਨ, ਸੰਤ ਹਰਪਾਲ ਸਿੰਘ ਕਾਹਲੋਂ, ਰਾਜੇਸ਼ ਕੁਮਾਰ ਟੋਨੀ ਸੱਚਰ, ਰਜਨੀਸ਼ ਸ਼ਰਮਾ ਨੋਨੀ, ਸੈਲੀ ਸੱਚਰ, ਜਗਦੀਪ ਕੌਰ, ਤਰਸੇਮ ਮਹਾਜਨ, ਨੰਬਰਦਾਰ ਦਵਿੰਦਰ ਸਿੰਘ ਸਹਾਰੀ, ਹਰਦੀਪ ਸਿੰਘ ਤਲਵੰਡੀ, ਦਵਿੰਦਰ ਸਿੰਘ ਲੱਡੂ ਸਾਲ੍ਹੇਚੱਕ, ਸੁੱਖਾ ਮੱਲ੍ਹੀ, ਸੁਨੀਲ ਸਰੀਨ, ਰਾਮੇਸ਼ ਬੀਂਡਾ, ਰਣਯੋਧ ਸਿੰਘ ਵਾਹਲਾ, ਹਕੂਮਤ ਸਿੰਘ ਛੋਹਣ, ਜਸਵੰਤ ਸਿੰਘ ਭੰਗੂ, ਗੁਰਦਿਆਲ ਸਿੰਘ ਦੋਸਤਪੁਰ, ਹਰਪਾਲ ਸਿੰਘ ਕਿੱਟੂ ਕਾਹਲੋਂ, ਸੰਤੋਖ ਸਿੰਘ ਖੱਦਰ, ਬਲਜੀਤ ਸਿੰਘ ਛੋਹਣ, ਮੇਜਰ ਸਿੰਘ ਮੁਸਤਫਾਪੁਰ, ਗੁਰਪ੍ਰੀਤ ਸਿੰਘ ਸ਼ਹੂਰ, ਕੇਵਲ ਸਿੰਘ ਰੁਡਿਆਣਾ, ਹਰਭਜਨ ਸਿੰਘ ਰੁਡਿਆਣਾ, ਗੁਰਸ਼ੇਰ ਸਿੰਘ ਪਨੂੰ, ਗੁਰਮੀਤ ਸਿੰਘ ਅਗਵਾਨ, ਗੌਰਵ ਸਲਹੋਤਰਾ, ਅੰਮਿਤ ਵੋਹਰਾ, ਕੁਲਦੀਪ ਸਿੰਘ ਸਹਾਰੀ, ਇੰਦਰਜੀਤ ਸਿੰਘ ਸਾਹਪੁਰ, ਗੁਰਨਾਮ ਸਿੰਘ ਕਾਜੀਪੁਰ, ਲਖਵਿੰਦਰ ਸਿੰਘ ਬਖ਼ਤਪੁਰ, ਪਲਵਿੰਦਰ ਸਿੰਘ ਭੰਡਾਲ, ਅਵਤਾਰ ਸਿੰਘ ਲਾਡੀ ਹਕੀਂਮਪੁਰ, ਸੁੱਖਾ ਮਾਲੋਮੂਆ, ਜੋਗਿੰਦਰ ਸਿੰਘ ਮੀਰਕਚਾਨਾਂ, ਸੁਨੀਲ ਸੰਨੀ ਪਕੀਵਾਂ, ਭੁਪਿੰਦਰ ਸਿੰਘ ਨੂਰੋਵਾਲੀ, ਪਲਵਿੰਦਰ ਸਿੰਘ ਬਦੀਓਲਜਮਾਨ, ਸਤਨਾਮ ਸਿੰਘ ਕੋਟਮੀਆਂ ਸਾਹਿਬ, ਗੁਰਮੁੱਖ ਸਿੰਘ ਬਲੀਮ ਆਦਿ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਕਮੇਟੀ ਸਪੱਸ਼ਟ ਕਰੇ ਕਿ ਜੂਨ 1984 ਦਾ ਇਨਸਾਫ਼ ਦੇਣਾ ਕਿਸ ਦੇ ਅਧਿਕਾਰ ਖੇਤਰ ਵਿਚ ਹੈ- ਬਲਦੇਵ ਸਿੰਘ ਧਰਮੀ ਫੌਜ... ਅਗਲੀ ਖ਼ਬਰ 4 ਦੇ ਪਟਿਆਲਾ ਧਰਨੇ 'ਚ ਟੈਕਨੀਕਲ ਸਰਵਿਸ ਯੂਨੀਅਨ ਦੇ ਸਾਥੀ ਵੱਡੀ ਗਿਣਤੀ 'ਚ ਹੋਣਗੇ ਸ਼ਾਮਿਲ
Ad Position 24