27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਸ਼ੋ੍ਰਮਣੀ ਕਮੇਟੀ ਸਪੱਸ਼ਟ ਕਰੇ ਕਿ ਜੂਨ 1984 ਦਾ ਇਨਸਾਫ਼ ਦੇਣਾ ਕਿਸ ਦੇ ਅਧਿਕਾਰ ਖੇਤਰ ਵਿਚ ਹੈ- ਬਲਦੇਵ ਸਿੰਘ ਧਰਮੀ ਫੌਜੀ

Ad Position 21
No active advertisement
ਅਜੀਤ ਡੈਸਕ 02-02-2026
ਧਾਰੀਵਾਲ, 1 ਫਰਵਰੀ (ਸਵਰਨ ਸਿੰਘ)-ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੀ ਪ੍ਰਕਰਮਾ ਵਿਚੋਂ ਪੁਲਿਸ ਵਲੋਂ ਦਾਖ਼ਲ ਹੋ ਕੇ 2 ਸ਼ਰਧਾਲੂਆਂ ਨੂੰ ਗਿ੍ਫ਼ਤਾਰ ਕਰਨ 'ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਆਨਬਾਜ਼ੀ ਕਰਕੇ ਰਾਜਨੀਤਕ ਲਾਹਾ ਲੈਣ ਲਈ ਡਰਾਮਾ ਕਰ ਰਹੀ ਹੈ | ਇਸ ਗੱਲ ਦਾ ਪ੍ਰਗਟਾਵਾ ਸਮੂਹ ਸਿੱਖ ਧਰਮੀ ਫੌਜੀ ਜੂਨ 1984 ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਧਰਮੀ ਫੌਜੀ ਨੇ ਕੀਤਾ | ਪ੍ਰਧਾਨ ਬਲਦੇਵ ਸਿੰਘ ਧਰਮੀ ਫੌਜੀ ਨੇ ਕਿਹਾ ਕਿ ਜੂਨ 1984 ਦੌਰਾਨ ਜਦ ਫੌਜੀਆਂ ਨੇ ਬੂਟਾਂ ਤੇ ਹਥਿਆਰਾਂ ਸਮੇਤ ਸੱਚਖੰਡ ਸ੍ਰੀ ਦਰਬਾਰ ਸਿੰਘ ਵਿਖੇ ਦਾਖਲ ਹੋ ਕੇ ਸੈਂਕੜੇ ਨਿਰਦੋਸ਼ ਸ਼ਰਧਾਲੂਆਂ ਨੂੰ ਸ਼ਹੀਦ ਕੀਤਾ ਸੀ ਤੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੋਲੀਆਂ ਮਾਰੀਆਂ ਸਨ, ਪਰ 41 ਸਾਲ ਬੀਤ ਜਾਣ 'ਤੇ ਸ਼ੋ੍ਰਮਣੀ ਕਮੇਟੀ ਵਲੋਂ ਕਦੇ ਕੋਈ ਆਵਾਜ਼ ਨਹੀਂ ਉਠਾਈ | ਪ੍ਰਧਾਨ ਬਲਦੇਵ ਸਿੰਘ ਧਰਮੀ ਫੌਜੀ ਨੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸਵਾਲ ਕੀਤਾ ਕਿ ਧਰਮੀ ਫੌਜੀ ਜਥੇਬੰਦੀ ਲੰਬੇ ਸਮੇਂ ਤੋਂ ਜੂਨ 1984 ਦੇ ਇਨਸਾਫ ਦੀ ਮੰਗ ਵਾਰ-ਵਾਰ ਕਰਦੇ ਆ ਰਹੇ ਹਨ, ਪਰ ਸ਼ੋ੍ਰਮਣੀ ਕਮੇਟੀ ਨੇੇ ਕਦੇ ਜੂਨ 1984 ਦੇ ਇਨਸਾਫ ਦੀ ਗੱਲ ਨਹੀ ਕੀਤੀ | ਉਨ੍ਹਾਂ ਪੱੁਛਿਆ ਕਿ ਧਾਮੀ ਸਾਹਿਬ ਸਪੱਸ਼ਟ ਕਰਨ ਕਿ ਜੂਨ 1984 ਦੇ ਇਨਸਾਫ ਦਾ ਅਧਿਕਾਰ ਕਿਸ ਕੋਲ ਹੈ, ਸਿੱਖ ਕੌਮ ਜਾਣਨਾ ਚਾਹੁੰਦੀ ਹੈ | ਧਰਮੀ ਫੌਜੀ ਜਥੇਬੰਦੀ ਨੇ ਮੰਗ ਕੀਤੀ ਕਿ ਹਰ ਮੀਡੀਆ ਪਲੇਟਫਾਰਮ 'ਤੇ ਜੂਨ 1984 ਸਬੰਧੀ ਚਰਚਾ ਕੀਤੀ ਜਾਵੇ ਤੇ ਸਿੱਖ ਕੌਮ ਵੀ 1984 ਦੇ ਇਨਸਾਫ ਦਿਵਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਹਿੰਦੂ ਪ੍ਰੀਸ਼ਦ ਪਠਾਨਕੋਟ ਵਲੋਂ ਮੀਟਿੰਗ ਅਗਲੀ ਖ਼ਬਰ ਮਾਰਕਿਟ ਕਮੇਟੀ ਡੇਰਾ ਬਾਬਾ ਨਾਨਕ ਦੇ ਚੇਅ. ਜਗਜੀਤ ਸਿੰਘ ਕਾਹਲੋਂ 2 ਦਰਜਨ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ
Ad Position 24