27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਵਿਸ਼ਵ ਹਿੰਦੂ ਪ੍ਰੀਸ਼ਦ ਪਠਾਨਕੋਟ ਵਲੋਂ ਮੀਟਿੰਗ

Ad Position 21
No active advertisement
ਅਜੀਤ ਡੈਸਕ 02-02-2026
ਸ਼ਾਹਪੁਰ ਕੰਢੀ, 1 ਫਰਵਰੀ (ਰਣਜੀਤ ਸਿੰਘ)-ਵਿਸ਼ਵ ਹਿੰਦੂ ਪ੍ਰੀਸ਼ਦ ਜ਼ਿਲ੍ਹਾ ਪਠਾਨਕੋਟ ਨੇ ਜ਼ਿਲ੍ਹਾ ਉਪ ਪ੍ਰਧਾਨ ਅਸ਼ੋਕ ਕੁਮਾਰ (ਸਾਬਕਾ ਕਮਾਂਡਰ, ਭਾਰਤੀ ਜਲ ਸੈਨਾ) ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਦਫ਼ਤਰ (ਸ਼ਹੀਦ ਅਜੈ ਮਹਾਜਨ ਟਰੱਸਟ ਭਵਨ), ਪਠਾਨਕੋਟ ਵਿਖੇ ਮਹੀਨਾਵਾਰ ਮੀਟਿੰਗ ਕੀਤੀ | ਇਸ 'ਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨਵ-ਨਿਯੁਕਤ ਵਿਭਾਗ ਮੰਤਰੀ ਅਜੈ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ਅਧਿਕਾਰੀਆਂ ਦਾ ਮਾਰਗ ਦਰਸ਼ਨ ਕੀਤਾ | ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਨਵ-ਨਿਯੁਕਤ ਜ਼ਿਲ੍ਹਾ ਸਹਿ-ਮੰਤਰੀ ਐਡਵੋਕੇਟ ਰਮਨ ਠਾਕੁਰ ਨੇ ਦੱਸਿਆ ਕਿ ਮੀਟਿੰਗ ਸ਼ਾਹਪੁਰ ਕੰਢੀ ਨੰਗਲੀ ਆਸ਼ਰਮ ਵਿਖੇ ਹੋਈ | ਇਸ ਮੌਕੇ ਮਾਤ੍ਰੀ ਸ਼ਕਤੀ ਦੀ ਜ਼ਿਲ੍ਹਾ ਸੰਯੋਜ਼ਿਕਾ ਰਿਤੂ ਸ਼ਰਮਾ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਖ਼ਜ਼ਾਨਚੀ ਇੰਦਰ ਪਾਲ ਸ਼ਰਮਾ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਚਾਰ ਮੁਖੀ ਰਜਨੀਸ਼ ਕੁਮਾਰ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸ਼ਹਿਰੀ ਪ੍ਰਧਾਨ ਅੰਕਿਤ ਮਹਾਜਨ, ਬਜਰੰਗ ਦਲ ਦੇ ਜ਼ਿਲ੍ਹਾ ਅਖਾੜਾ ਮੁਖੀ ਪਿ੍ੰਸ ਨਈਅਰ, ਜ਼ਿਲ੍ਹਾ ਸਹਿ-ਗਊ ਸੁਰੱਖਿਆ ਮੁਖੀ ਸੁਨੀਲ ਦੱਤ, ਜ਼ਿਲ੍ਹਾ ਵਿਦਿਆਰਥੀ ਮੁਖੀ ਨੀਰਜ ਸਲਾਰੀਆ, ਦੀਪਕ ਪਠਾਨੀਆ, ਵਿਸ਼ਾਲ ਕੁਮਾਰ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸੰਤ ਆਸ਼ਰਮ ਵਿਖੇ ਸੰਗਤ ਨੇ ਕਾਰਤਿਕ ਵਡੈਹਰਾ ਦੀ ਮੁਹਿੰਮ 'ਤੇ ਦਸਤਖ਼ਤ ਕੀਤੇ ਅਗਲੀ ਖ਼ਬਰ ਸ਼ੋ੍ਰਮਣੀ ਕਮੇਟੀ ਸਪੱਸ਼ਟ ਕਰੇ ਕਿ ਜੂਨ 1984 ਦਾ ਇਨਸਾਫ਼ ਦੇਣਾ ਕਿਸ ਦੇ ਅਧਿਕਾਰ ਖੇਤਰ ਵਿਚ ਹੈ- ਬਲਦੇਵ ਸਿੰਘ ਧਰਮੀ ਫੌਜ...
Ad Position 24