10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਦੋ ਪਰਿਵਾਰਾਂ ਦੀ ਲੜਾਈ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਦੀ ਸਿੱਖ ਆਗੂਆਂ ਤੇ ਪਿੰਡ ਵਾਸੀਆਂ ਵਲੋਂ ਨਿਖੇਧੀ

Ad Position 21
No active advertisement
ਅਜੀਤ ਡੈਸਕ 03-02-2026
ਗੁਰਦਾਸਪੁਰ 2 ਫਰਵਰੀ (ਚੱਕਰਾਜਾ)-ਬੀਤੇ ਦਿਨ ਸੋਸ਼ਲ ਮੀਡੀਆ 'ਤੇ ਕੁੱਝ ਮਸੀਹ ਆਗੂਆਂ ਵਲੋਂ ਵਾਇਰਲ ਕੀਤੀ ਇਕ ਵੀਡੀਓ ਦੀ ਪਿੰਡ ਭੰਗਵਾਂ ਵਾਸੀਆਂ ਤੇ ਸਿੱਖ ਆਗੂਆਂ ਨੇ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਵੀਡੀਓ ਦਾ ਇਕ ਹਿੱਸਾ ਵਾਇਰਲ ਕਰਨ ਵਾਲਿਆਂ ਵਲੋਂ ਮਾਮਲੇ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ | ਜਦਕਿ ਮਾਮਲੇ ਦਾ ਦੂਜਾ ਪਹਿਲੂ ਛੁਪਾਇਆ ਗਿਆ ਹੈ | ਦੱਸ ਦਈਏ ਕਿ ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਕੁਝ ਮਸੀਹ ਆਗੂਆਂ ਨੇ ਇਹ ਲਿਖ ਕੇ ਇਕ ਵੀਡੀਓ ਵਾਇਰਲ ਕੀਤੀ ਕਿ ਪਿੰਡ ਭੰਗਵਾਂ ਦੇ ਜੱਟ ਸਿੱਖ ਪਰਿਵਾਰ ਵਲੋਂ ਪਿੰਡ ਦੇ ਹੀ ਮਸੀਹ ਭਾਈਚਾਰੇ ਦੇ ਲੋਕਾਂ 'ਤੇ ਹਮਲਾ ਕੀਤਾ ਗਿਆ ਹੈ | ਜਦਕਿ ਪਿੰਡ ਭੰਗਵਾਂ ਵਾਸੀਆਂ ਤੇ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਵੀਡੀਓ ਨੂੰ ਕੱਟ ਕੇ ਇਸ ਦਾ ਇਕ ਹਿੱਸਾ ਹੀ ਵਾਇਰਲ ਕੀਤਾ ਗਿਆ ਹੈ | ਪਰ ਲੜਾਈ ਤੇ ਵਾਰ ਦੋਹਾਂ ਪਾਸੋਂ ਹੋਏ ਹਨ | ਉਨ੍ਹਾਂ ਕਿਹਾ ਕਿ ਇਹ ਪਿੰਡ ਦੇ ਦੋ ਪਰਿਵਾਰਾਂ ਦੀ ਲੜਾਈ ਸੀ ਤੇ ਲੈਣ ਦੇਣ ਦਾ ਮਾਮਲਾ ਸੀ, ਜਿਸ ਨੂੰ ਧਾਰਮਿਕ ਰੰਗਤ ਦੇ ਕੇ ਰਾਜਨੀਤੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਮਾਮਲੇ 'ਚ ਦੋਹਾਂ ਧਿਰਾਂ ਦੇ ਸੱਟਾਂ ਲੱਗੀਆਂ ਹਨ ਤੇ ਪੁਲਿਸ ਵਲੋਂ ਦੋਨਾਂ ਧਿਰਾਂ ਦੇ ਬਿਆਨ ਲਏ ਜਾ ਰਹੇ ਹਨ | ਇਸ ਮੌਕੇ ਐਡਵੋਕੇਟ ਅਜੇਪਾਲ ਸਿੰਘ ਤੇ ਵਾਰਸ ਪੰਜਾਬ ਦੇ ਆਗੂ ਜਤਿੰਦਰਪਾਲ ਸਿੰਘ ਗੋਰਾ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਦੀ ਸਚਾਈ ਬਿਆਨ ਕਰਦਿਆਂ ਦੱਸਿਆ ਕਿ ਪਿੰਡ ਭੰਗਵਾਂ ਦੇ ਇਕ ਜੱਟ ਸਿੱਖ ਪਰਿਵਾਰ ਦੀ ਪਿਛਲੇ ਕਈ ਸਾਲਾ ਤੋਂ ਇਕ ਮਸੀਹ ਪਰਿਵਾਰ ਨਾਲ ਰੰਜਿਸ਼ ਚੱਲਦੀ ਆ ਰਹੀ ਹੈ ਤੇ ਲੈਣ ਦੇਣ ਦੇ ਮਾਮਲੇ ਨੰੂ ਲੈ ਕੇ ਦੋਹਾਂ ਧਿਰਾਂ ਦੀ ਬੀਤੇ ਦਿਨ ਮੁੜ ਤੋਂ ਲੜਾਈ ਹੋਈ ਸੀ | ਜਿਸ ਵਿਚ ਦੋਹਾਂ ਧਿਰਾਂ ਵਲੋਂ ਇਕ ਦੂਜੇ 'ਤੇ ਹਮਲਾ ਕੀਤਾ ਗਿਆ | ਪਰ ਇਸ ਨੂੰ ਮਜਹਬੀ ਰੰਗਤ ਦੇ ਕੇ ਮਾਮਲੇ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਰਾਜਨੀਤੀ ਕਰਨ ਵਾਲੇ ਕੁਝ ਮਸੀਹ ਆਗੂ ਬਿਨ੍ਹਾਂ ਦੂਸਰਾ ਪੱਖ ਜਾਣੇ ਇਸ ਮਾਮਲੇ ਨੂੰ ਭੜਕਾ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਿਸੇ ਤਰ੍ਹਾਂ ਦਾ ਜਾਤੀ ਭੇਦਭਾਵ ਨਹੀਂ ਹੈ | ਪਰ ਕੁਝ ਲੋਕ ਆਪਣੀ ਰਾਜਨੀਤੀ ਚਮਕਾਉਣ ਲਈ ਕੁਝ ਮਾਮਲਿਆਂ ਨੂੰ ਗ਼ਲਤ ਢੰਗ ਨਾਲ ਲੋਕਾਂ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ, ਅਜਿਹੀਆਂ ਸਾਜ਼ਿਸ਼ਾਂ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਦਿਉਲ ਮਲਟੀਸਪੈਸ਼ਲਿਸਟ ਹਸਪਤਾਲ ਸਰਵੋਤਮ ਮਲਟੀਸਪੈਸ਼ਲਿਸਟ ਹਸਪਤਾਲ ਦੇ ਪੁਰਸਕਾਰ ਨਾਲ ਸਨਮਾਨਿਤ ਅਗਲੀ ਖ਼ਬਰ ਡਿਗਰੀ ਵੰਡ ਸਮਾਗਮ 14 ਨੂੰ -ਡਾ: ਨਿਰੰਕਾਰੀ
Ad Position 24