ਗੁਰਦਾਸਪੁਰ, 2 ਫਰਵਰੀ (ਗੁਰਪ੍ਰਤਾਪ ਸਿੰਘ)-ਦਿਉਲ ਮਲਟੀਸਪੈਸ਼ਲਿਸਟ ਹਸਪਤਾਲ ਗੁਰਦਾਸਪੁਰ ਨੂੰ ਸਿਹਤ ਖੇਤਰ 'ਚ ਵਧੀਆ ਸੇਵਾਵਾਂ ਦੇਣ ਲਈ ਸਰਵੋਤਮ ਮਲਟੀਸਪੈਸ਼ਲਿਟੀ ਹਸਪਤਾਲ ਦੇ ਮਾਣਯੋਗ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਹ ਐਵਾਰਡ ਜੀ ਮੀਡੀਆ ਦੇ ਪਲੇਟਫਾਰਮ 'ਤੇ ਆਯੋਜਿਤ ਹੈਲਥ ਕਾਂਕਲੇਵ ਦੌਰਾਨ ਪ੍ਰਦਾਨ ਕੀਤਾ ਗਿਆ | ਇਹ ਸਨਮਾਨ ਪੰਜਾਬ ਦੇ ਮਾਣਯੋਗ ਸਿਹਤ ਮੰਤਰੀ ਬਲਬੀਰ ਸਿੰਘ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਸਾਂਝੇ ਤੌਰ 'ਤੇ ਪ੍ਰਦਾਨ ਕੀਤਾ ਗਿਆ | ਦਿਉਲ ਮਲਟੀਸਪੈਸ਼ਲਿਸਟ ਹਸਪਤਾਲ ਨੂੰ ਇਹ ਐਵਾਰਡ ਨਿਊਰੋਸਰਜਰੀ, ਆਰਥੋਪੀਡਿਕ ਟਰੌਮਾ ਕੇਅਰ, ਕਿ੍ਟੀਕਲ ਕੇਅਰ, ਆਈ.ਸੀ.ਯੂ. ਸੇਵਾਵਾਂ, ਯੂਰੋਲੋਜੀ, ਪਲਾਸਟਿਕ ਸਰਜਰੀ, ਨਾਨ-ਇਨਵੇਸਿਵ ਕਾਰਡੀਓਲੋਜੀ, ਬਲੱਡ ਪ੍ਰੈਸ਼ਰ ਤੇ ਡਾਇਬਟੀਜ਼ ਦੀ ਦੇਖਭਾਲ, ਨਾਲ ਹੀ 24x7 ਐਮਰਜੈਂਸੀ, ਡਾਇਲਿਸਿਸ ਤੇ ਨੇਫਰੋਲੋਜੀ ਯੂਨਿਟ ਵਿਚ ਉੱਚ ਮਿਆਰੀ ਤੇ ਨਿਰੰਤਰ ਸੇਵਾਵਾਂ ਲਈ ਦਿੱਤਾ ਗਿਆ | ਹਸਪਤਾਲ ਪ੍ਰਬੰਧਨ ਨੇ ਇਸ ਉਪਲਬਧੀ ਨੂੰ ਮਰੀਜ਼ਾਂ ਦੇ ਭਰੋਸੇ, ਡਾਕਟਰਾਂ ਤੇ ਪੂਰੀ ਮੈਡੀਕਲ ਟੀਮ ਦੀ ਲਗਨ ਦਾ ਨਤੀਜਾ ਦੱਸਦੇ ਹੋਏ ਕਿਹਾ ਕਿ ਭਵਿੱਖ ਵਿਚ ਵੀ ਲੋਕਾਂ ਨੂੰ ਵਿਸ਼ਵ-ਪੱਧਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਹਸਪਤਾਲ ਪੂਰੀ ਤਰ੍ਹਾਂ ਵਚਨਬੱਧ ਰਹੇਗਾ |