10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਮਜੀਠੀਆ ਦੀ ਜ਼ਮਾਨਤ ਹੋਣ ਨਾਲ ਅਕਾਲੀ ਵਰਕਰਾਂ ਦੇ ਹੌਂਸਲੇ ਹੋਏ ਬੁਲੰਦ- ਜਥੇਦਾਰ ਮਝੈਲ

Ad Position 21
No active advertisement
ਅਜੀਤ ਡੈਸਕ 03-02-2026
ਧਿਆਨਪੁਰ, 2 ਫਰਵਰੀ (ਕੁਲਦੀਪ ਸਿੰਘ ਸੋਨੂੰ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਮਾਣਯੋਗ ਸੁਪਰੀਮ ਕੋਰਟ ਵਲੋਂ ਜ਼ਮਾਨਤ ਦੇਣ ਨਾਲ ਜਿੱਥੇ ਅਕਾਲੀ ਦਲ ਦੀ ਵੱਡੀ ਜਿੱਤ ਹੋਈ ਹੈ, ਉੱਥੇ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਹਾਰ ਹੋਈ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜਥੇ. ਕੁਲਜੀਤ ਸਿੰਘ ਮਝੈਲ ਸੰਗਤੂਵਾਲ ਨੇ ਕੀਤਾ | ਉਨ੍ਹਾਂ ਮਾਣਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਲੰਬੀ ਜੱਦੋ-ਜਹਿਦ ਤੋਂ ਬਾਅਦ ਸੱਚ ਦੀ ਵੱਡੀ ਜਿੱਤ ਹੋਈ ਹੈ, ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵਰਕਰਾਂ ਦੇ ਹੌਂਸਲੇ ਬੁਲੰਦ ਹੋ ਗਏ ਹਨ | ਇਸ ਸਮੇਂ ਤੇਜਬੀਰ ਸਿੰਘ ਪੀ.ਏ. ਲੰਗਾਹ, ਜਗਰੂਪ ਸਿੰਘ ਜ਼ਿਲ੍ਹਾ ਯੂਥ ਪ੍ਰਧਾਨ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਢਿਲਵਾਂ, ਪ੍ਰਧਾਨ ਲਖਵਿੰਦਰ ਸਿੰਘ ਢਿਲਵਾਂ, ਚੇਅਰਮੈਨ ਗੁਰਦੇਵ ਸਿੰਘ ਧਾਰੋਵਾਲੀ, ਡਾ. ਬਲਰਾਜ ਸਿੰਘ ਕੋਟਲੀ ਮੱਲ੍ਹੀ, ਡਾ. ਕਮਲਜੀਤ ਸਿੰਘ ਉਦੋਵਾਲੀ, ਨਵਜੀਤ ਸਿੰਘ ਉਦੋਵਾਲੀ, ਜਥੇਦਾਰ ਬਲਕਾਰ ਸਿੰਘ ਚੈਨੇਵਾਲ, ਚੇਅ. ਬੂਟਾ ਸਿੰਘ ਸਿੰਘ ਡੇਰਾ ਪਠਾਣਾ, ਤੇਜਿੰਦਰਬੀਰ ਸਿੰਘ ਯੂ.ਕੇ., ਸਰਪੰਚ ਗੁਰਦਿਆਲ ਸਿੰਘ ਰਾਏਮਲ, ਅਮਰਜੀਤ ਸਿੰਘ ਦੇਹੜ, ਜਥੇ. ਬਲਵਿੰਦਰ ਸਿੰਘ ਗਾਜੀਨੰਗਲ, ਸਰਪੰਚ ਧਰਮਿੰਦਰ ਸਿੰਘ ਬੱਬਾ ਰਾਏਚੱਕ, ਦੀਦਾਰ ਸਿੰਘ ਰਾਏਚੱਕ ਮੈਂਬਰ, ਸਰਪੰਚ ਹਰਜਿੰਦਰ ਸਿੰਘ ਗਿਲਾਂਵਾਲੀ, ਸੁਖਵਿੰਦਰ ਸਿੰਘ ਗਿਲਾਂਵਾਲੀ, ਸਮਸ਼ੇਰ ਸਿੰਘ ਗਿਲਾਂਵਾਲੀ, ਗੁਰਪ੍ਰੀਤ ਸਿੰਘ ਸੂਬੇਦਾਰ ਗਿਲਾਂਵਾਲੀ, ਸਰਪੰਚ ਕਸ਼ਮੀਰੀ ਲਾਲ ਲਾਲਪੁਰ, ਸਰਪੰਚ ਮੱਖਣ ਸਿੰਘ ਬਸੰਤਕੋਟ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਦੀ ਜ਼ਮਾਨਤ ਹੋਣ ਨਾਲ ਅਕਾਲੀ ਵਰਕਰਾਂ ਦੇ ਹੌਂਸਲੇ ਹੋਏ ਬੁਲੰਦ- ਜਥੇਦਾਰ ਮਝੈਲ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਸਮਾਗਮ ਕਰਵਾਇਆ
Ad Position 24