ਧਾਰੀਵਾਲ, 2 ਫਰਵਰੀ (ਸਵਰਨ ਸਿੰਘ)-ਗੁਰੂ ਰਵਿਦਾਸ ਭਵਨ ਪਿੰਡ ਰਣੀਆਂ ਵਿਖੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜ੍ਹਾ ਮਨਾਇਆ ਗਿਆ, ਜਿਸ ਵਿਚ ਰਾਗੀ ਸਿੰਘਾਂ ਨੇ ਗੁਰੂ ਰਵਿਦਾਸ ਬਾਣੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸਾ. ਮੰਤਰੀ ਜਥੇ. ਸੁੱਚਾ ਸਿੰਘ ਛੋਟੇਪੁਰ ਨੇ ਵੀ ਸ਼ਰਧਾਲੂ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਨਰਿੰਦਰ ਕੁਮਾਰ ਕਾਲੇ ਸ਼ਾਹ, ਸੇਵਾਮੁਕਤ ਐੱਸ.ਡੀ.ਓ. ਲਖਵਿੰਦਰ ਸਿੰਘ ਪਨੂੰ, ਗੁਰਦਿਆਲ ਸਿੰਘ ਸਾ. ਸਰਪੰਚ ਨੇ ਵੀ ਹਾਜ਼ਰੀ ਭਰੀ | ਇਸ ਮੌਕੇ ਮੁੱਖ ਸੇਵਾਦਾਰ ਸਰਦਾਰੀ ਲਾਲ, ਐਡੀਸ਼ਨਲ ਸੈਸ਼ਨ ਜੱਜ ਦਰਬਾਰੀ ਲਾਲ, ਸਾ. ਚੇਅਰਮੈਨ ਰਾਧੇ ਕ੍ਰਿਸ਼ਨ ਪੁਰੀ, ਮਨਜੀਤ ਕੁਮਾਰ, ਸੁਰਜੀਤ ਕੁਮਾਰ, ਯੋਗੇਸ਼ ਕੁਮਾਰ, ਰਾਮ ਕਿਸ਼ਨ, ਰਮੇਸ਼ ਕੁਮਾਰ, ਅਸ਼ੋਕ ਕੁਮਾਰ, ਸੁਖਵਿੰਦਰਪਾਲ, ਗੁਰਦੀਪ ਸਿੰਘ, ਸ਼ਿਵ ਕੁਮਾਰ, ਮੱਖਣ, ਪਰਮਵੀਰ ਸਿੰਘ ਨੰਬਰਦਾਰ, ਸੁਖਦੇਵ ਸਿੰਘ ਸਰਪੰਚ, ਬਲਦੇਵ ਸਿੰਘ, ਬਲਜੀਤ ਸਿੰਘ, ਸੇਵਾਮੁਕਤ ਐੱਸ.ਡੀ.ਓ. ਕਸਤੂਰੀ ਲਾਲ, ਸਾ. ਨਗਰ ਕੌਂਸਲ ਪ੍ਰਧਾਨ ਸਤੀਸ਼ ਕੁਮਾਰ ਬਿੱਟੂ, ਸਰਪੰਚ ਨੰਦ ਲਾਲ ਕਲਿਆਣਪੁਰ, ਦਲਜੀਤ ਸਿੰਘ, ਨੋਨੀ ਖੋਸਲਾ, ਹੀਰਾ ਲਹੌਰੀਆ, ਵਿਲਸ਼ਨ ਮਸੀਹ ਸਾ. ਸਰਪੰਚ, ਬਲਵਿੰਦਰ ਟਾਂਕ ਸਾ. ਸਰਪੰਚ, ਨਰੈਣ ਮਲਹੋਤਰਾ, ਗੁੱਲੂ ਮਲਹੋਤਰਾ, ਹਰਭਜਨ ਸਿੰਘ ਆਦਿ ਹਾਜ਼ਰ ਸਨ |