10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਐਸ.ਡੀ.ਓ ਤੇ ਠੇਕੇਦਾਰ ਨੇ ਭਰੋਸਾ ਦਿਵਾਇਆ ਕਿ ਪੁਲ ਦਾ ਨਿਰਮਾਣ ਕਾਰਜ ਇਸ ਹਫ਼ਤੇ ਸ਼ੁਰੂ ਹੋ ਜਾਵੇਗਾ-ਕਮਲਜੀਤ ਚਾਵਲਾ

Ad Position 21
No active advertisement
ਅਜੀਤ ਡੈਸਕ 03-02-2026
ਦੀਨਾਨਗਰ, 2 ਫਰਵਰੀ (ਸੋਢੀ/ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਪਿੰਡ ਧਮਰਾਈ ਦੇ ਅਪਰਬਾਰੀ ਦੁਆਬ ਨਹਿਰ 'ਤੇ ਬਣੇ ਪੁਲ ਦਾ ਨਿਰਮਾਣ ਕਾਰਜ ਪੂਰਾ ਕਰਕੇ ਉੱਥੋਂ ਆਵਾਜਾਈ ਸ਼ੁਰੂ ਕਰਨ 'ਤੇ ਮੀਰਥਲ ਰੋਡ ਦਾ ਨਿਰਮਾਣ ਕਾਰਜ ਜਲਦ ਪੂਰਾ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਬੀਤੇ ਦਿਨੀਂ ਦਿੱਤੇ ਰੋਸ ਧਰਨੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ, ਪਾਰਟੀ ਦੇ ਹਲਕਾ ਇੰਚਾਰਜ ਕਮਲਜੀਤ ਚਾਵਲਾ ਦੀ ਅਗਵਾਈ 'ਚ ਸਬੰਧਿਤ ਵਿਭਾਗ ਦੇ ਐਸ.ਡੀ.ਓ ਤੇ ਠੇਕੇਦਾਰ ਨਾਲ ਮੁਲਾਕਾਤ ਹੋਈ | ਜਿਸ ਵਿਚ ਐਸ.ਡੀ.ਓ ਤੇ ਠੇਕੇਦਾਰ ਨੇ ਅਕਾਲੀ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਪੁਲ ਦੀ ਰਹਿੰਦੀ ਮੁਰੰਮਤ ਦਾ ਕਾਰਜ ਇਸ ਹਫ਼ਤੇ ਵਿਚ ਯੁੱਧ ਪੱਧਰ 'ਤੇ ਸ਼ੁਰੂ ਹੋ ਜਾਵੇਗਾ ਤੇ ਇਸ ਦੀ ਉਸਾਰੀ ਦਾ ਕੰਮ ਲਗਪਗ 15 ਦਿਨਾਂ ਅੰਦਰ ਪੂਰਾ ਕਰਕੇ ਇਸ ਪੁੱਲ ਤੋਂ ਆਵਾਜਾਈ ਸ਼ੁਰੂ ਕਰਵਾ ਦਿੱਤੀ ਜਾਵੇਗੀ | ਕਮਲਜੀਤ ਚਾਵਲਾ ਨੇ ਕਿਹਾ ਕਿ ਇਸ ਪੁਲ ਤੋਂ ਆਵਾਜਾਈ ਨਾ ਹੋਣ ਕਰਕੇ ਇਲਾਕੇ ਦੇ ਕਿਸਾਨਾਂ ਤੇ ਹੋਰ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਪੈ ਰਿਹਾ ਸੀ ਤੇ ਲੋਕਾਂ ਦੀ ਸਮੱਸਿਆ ਨੂੰ ਧਿਆਨ ਵਿਚ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਧਰਨਾ ਦੇਣ ਦਾ ਫ਼ੈਸਲਾ ਕੀਤਾ ਸੀ | ਇਸ ਮੌਕੇ ਸਰਪੰਚ ਦਲਬੀਰ ਸਿੰਘ ਭਟੋਇਆ, ਰੂਪ ਸਿੰਘ ਘੇਸਲ, ਜਗੀਰ ਸਿੰਘ, ਲਖਵਿੰਦਰ ਸਿੰਘ, ਕੁਲਵੰਤ ਸਿੰਘ, ਅਮਰੀਕ ਸਿੰਘ ਅਲੀਆ ਚੱਕ, ਮਾਸਟਰ ਬਲਵਿੰਦਰ ਸਿੰਘ, ਮਾਸਟਰ ਬਿਸ਼ਨ ਦਾਸ, ਗੁਰਨਾਮ ਸਿੰਘ ਤੇ ਨਵਜੋਤ ਸਿੰਘ ਸੈਣੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਵਿਖੇ ਅੰਤਰਰਾਸ਼ਟਰੀ ਕਾਨਫ਼ਰੰਸ ਅਗਲੀ ਖ਼ਬਰ ਪਿੰਡ ਰਣੀਆਂ ਵਿਖੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜ੍ਹਾ ਮਨਾਇਆ
Ad Position 24