08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਪਠਾਨਕੋਟ ਤੋਂ ਹਿਮਾਚਲ (ਕਾਂਗੜਾ ਵੈਲੀ) ਤੱਕ ਨੈਰੋਗੇਜ ਰੇਲ ਸੇਵਾ ਦੇ ਜਲਦ ਮੁੜ ਸ਼ੁਰੂ ਹੋਣ ਦੀਆਂ ਖ਼ਬਰਾਂ ਨੇ ਸ਼ਹਿਰ ਵਾਸੀਆਂ ਦੀਆਂ ਚਿੰਤਾਵਾਂ ਵਧਾਈਆਂ <br/>

Ad Position 21
No active advertisement
ਸ਼ਹਿਰ ਦੇ ਵੱਖ-ਵੱਖ ਸੰਗਠਨਾਂ ਦੇ ਆਗੂ ਨੌਜਵਾਨ ਨੇਤਾ ਸਮਾਜ ਸੇਵੀ ਕਾਰਤਿਕ ਵਡੈਹਰਾ ਦੀ ਅਗਵਾਈ ਵਿਚ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਪਠਾਨਕੋਟ ਅਸ਼ਵਨੀ ਸ਼ਰਮਾ ਨੂੰ ਮੰਗ ਪੱਤਰ ਦਿੰਦੇ ਹੋਏ | ਤਸਵੀਰ: ਸੰਧੂ <br/> 04-02-2026
ਪਠਾਨਕੋਟ, 3 ਫਰਵਰੀ (ਸੰਧੂ)-ਪਠਾਨਕੋਟ ਤੋਂ ਹਿਮਾਚਲ (ਕਾਂਗੜਾ ਵੈਲੀ) ਤੱਕ ਨੈਰੋਗੇਜ ਰੇਲ ਸੇਵਾ ਦੇ ਜਲਦੀ ਹੀ ਮੁੜ ਸ਼ੁਰੂ ਹੋਣ ਦੀਆਂ ਖ਼ਬਰਾਂ ਨੇ ਸ਼ਹਿਰ ਵਾਸੀਆਂ 'ਚ ਚਿੰਤਾਵਾਂ ਵਧਾ ਦਿੱਤੀਆਂ ਹਨ | ਪਠਾਨਕੋਟ ਦੇ ਨੌਜਵਾਨ ਨੇਤਾ ਕਾਰਤਿਕ ਵਡੈਹਰਾ ਪਠਾਨਕੋਟ 'ਚ ਟ੍ਰੈਫਿਕ ਜਾਮ ਦੀ ਮਹੱਤਵਪੂਰਨ ਸਮੱਸਿਆ ਨੂੰ ਹੱਲ ਕਰਨ ਲਈ ਲੰਬੇ ਸਮੇਂ ਤੋਂ ਲੜ ਰਹੇ ਹਨ | ਉਨ੍ਹਾਂ ਇਸ ਮੰਗ ਨੂੰ ਕੇਂਦਰੀ ਰੇਲ ਮੰਤਰੀ ਤੱਕ ਜ਼ੋਰਦਾਰ ਢੰਗ ਨਾਲ ਪਹੁੰਚਾਉਣ ਤੇ ਸਥਾਈ ਹੱਲ ਪ੍ਰਾਪਤ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ | ਉਹ ਵੱਖ-ਵੱਖ ਸੰਗਠਨਾਂ, ਕਾਰੋਬਾਰੀਆਂ, ਦੁਕਾਨਦਾਰਾਂ, ਸਕੂਲਾਂ ਤੇ ਕਾਲਜਾਂ ਦੇ ਪ੍ਰਤੀਨਿਧੀਆਂ ਤੇ ਆਮ ਜਨਤਾ ਨਾਲ ਮੁਲਾਕਾਤ ਕਰ ਰਹੇ ਹਨ, ਇਸ ਸਮੱਸਿਆ ਬਾਰੇ ਜਾਗਰੂਕਤਾ ਪੈਦਾ ਕਰ ਰਹੇ ਹਨ ਅਤੇ ਉਨ੍ਹਾਂ ਦੇ ਦਸਤਖ਼ਤ ਇਕੱਠੇ ਕਰ ਰਹੇ ਹਨ | ਹੁਣ ਤੱਕ ਵੱਡੀ ਗਿਣਤੀ ਵਿਚ ਲੋਕਾਂ ਨੇ ਇਸ ਮੁਹਿੰਮ ਦਾ ਸਮਰਥਨ ਕੀਤਾ ਹੈ | ਇਸ ਗੰਭੀਰ ਮੁੱਦੇ ਨੂੰ ਹੱਲ ਕਰਨ ਲਈ ਅੱਜ ਸਮਾਜਿਕ ਕਾਰਕੁਨ ਅਤੇ ਯੁਵਾ ਨੇਤਾ ਕਾਰਤਿਕ ਵਡੈਹਰਾ ਦੀ ਅਗਵਾਈ ਵਿਚ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਵਪਾਰਕ ਸੰਗਠਨਾਂ ਦੇ ਆਗੂਆਂ ਨੇ ਭਾਜਪਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਪਠਾਨਕੋਟ ਵਿਧਾਇਕ ਅਸ਼ਵਨੀ ਸ਼ਰਮਾ ਨੂੰ ਇਕ ਮੰਗ ਪੱਤਰ ਸੌਂਪਿਆ, ਜਿਸ ਵਿਚ ਮੰਗ ਕੀਤੀ ਗਈ ਕਿ ਹਿਮਾਚਲ ਜਾਣ ਵਾਲੀਆਂ ਰੇਲਗੱਡੀਆਂ ਲਈ ਸਟੇਸ਼ਨ ਨੂੰ ਸ਼ਹਿਰ ਤੋਂ ਬਾਹਰ ਡਲਹੌਜ਼ੀ ਰੋਡ ਸਟੇਸ਼ਨ 'ਤੇ ਤਬਦੀਲ ਕੀਤਾ ਜਾਵੇ ਤੇ ਉਹ ਉਨ੍ਹਾਂ ਦੀ ਮੰਗ ਕੇਂਦਰ ਸਰਕਾਰ ਤੱਕ ਪਹੁੰਚਾ ਸਕਣ ਅਤੇ ਇਸ ਮੁੱਦੇ ਨੂੰ ਹੱਲ ਕਰਨ ਵਿਚ ਮਦਦ ਕਰ ਸਕਣ | ਇਸ ਮੌਕੇ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਤੇ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਮੰਨਿਆ ਕਿ ਇਹ ਮੰਗ ਬਹੁਤ ਪੁਰਾਣੀ ਹੈ | ਉਨ੍ਹਾਂ ਇਸ ਲਈ ਕਾਰਤਿਕ ਵਡੈਹਰਾ ਦੀ ਮੁਹਿੰਮ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਟ੍ਰੈਫਿਕ ਜਾਮ ਤੋਂ ਬਚਣ ਦਾ ਸਭ ਤੋਂ ਵਧੀਆ ਹੱਲ ਨੈਰੋਗੇਜ ਸਟੇਸ਼ਨ ਨੂੰ ਸ਼ਹਿਰ ਤੋਂ ਬਾਹਰ ਸਥਿਤ ਡਲਹੌਜ਼ੀ ਰੋਡ 'ਤੇ ਤਬਦੀਲ ਕੀਤਾ ਜਾਵੇ | ਉਨ੍ਹਾਂ ਦੱਸਿਆ ਕਿ ਇਸ ਉਦੇਸ਼ ਲਈ ਲਗਪਗ 10 ਕਰੋੜ ਰੁਪਏ ਅਲਾਟ ਕੀਤੇ ਗਏ ਹਨ | ਜੇਕਰ ਟਰੇਨ ਡਲਹੌਜ਼ੀ ਰੋਡ ਤੋਂ ਵਾਪਸ ਮੁੜਦੀ ਹੈ, ਤਾਂ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਫਾਟਕ ਬੰਦ ਕਰਨ ਦੀ ਜ਼ਰੂਰਤ ਨਹੀਂ ਪਵੇਗੀ | ਇਸ ਤੋਂ ਇਲਾਵਾ ਏ.ਬੀ. ਕਾਲਜ (ਪਠਾਨਕੋਟ-ਕੁੱਲੂ ਹਾਈਵੇ) ਦੇ ਨੇੜੇ ਰੇਲਵੇ ਲਾਈਨ 'ਤੇ ਇਕ ਫਲਾਈਓਵਰ ਬਣਾਉਣ ਦੀ ਯੋਜਨਾ ਹੈ, ਜਿੱਥੋਂ ਟਰੇਨ ਨੂੰ ਲੰਘਣਾ ਪੈਂਦਾ ਹੈ | ਇਸ ਦਾ ਡਿਜ਼ਾਈਨ ਅਤੇ ਪ੍ਰਵਾਨਗੀ ਦਿੱਲੀ ਭੇਜ ਦਿੱਤੀ ਗਈ ਹੈ | ਇਹ ਫਲਾਈਓਵਰ ਹਾਈਵੇ 'ਤੇ ਗੰਭੀਰ ਟ੍ਰੈਫਿਕ ਜਾਮ ਦਾ ਸਥਾਈ ਹੱਲ ਪ੍ਰਦਾਨ ਕਰੇਗਾ | ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਵੇਂ ਪਠਾਨਕੋਟ ਦੀ ਬਿਹਤਰੀ ਲਈ ਵਿਚਾਰਧਾਰਾਵਾਂ ਵੱਖਰੀਆਂ ਹੋ ਸਕਦੀਆਂ ਹਨ, ਪਰ ਟੀਚਾ ਇਕੋ ਹੋਣਾ ਚਾਹੀਦਾ ਹੈ, ਸ਼ਹਿਰ ਦਾ ਵਿਕਾਸ | ਇਸ ਮੌਕੇ ਸਾਬਕਾ ਮੇਅਰ ਅਨਿਲ ਵਾਸੂਦੇਵਾ, ਅਨਿਲ ਦਾਰਾ, ਜੁਗਲ ਕਿਸ਼ੋਰ, ਵਿਜੇ ਪਾਸੀ, ਰੋਮੀ ਵਡੈਹਰਾ, ਇੰਦਰਜੀਤ ਮਹਾਜਨ, ਮਨਪ੍ਰੀਤ ਸਾਹਨੀ, ਐਸ.ਪੀ. ਗੁਪਤਾ, ਸੰਦੀਪ ਮਿੱਤਲ, ਵਿਜੇ ਬਾਗ਼ੀ, ਅਜੈ ਤ੍ਰੇਹਨ, ਰਾਜੇਸ਼ ਮਹਾਜਨ ਬੱਬੂ, ਰਾਜੀਵ ਪੁਰੀ, ਪ੍ਰਦੀਪ ਮਹਿੰਦਰੂ , ਦੀਪਕ ਮਹਾਜਨ, ਸੰਜੇ ਆਨੰਦ, ਅਵਤਾਰ ਅਬਰੋਲ, ਨਿਰਮਲ ਸਿੰਘ ਪੱਪੂ, ਰੋਹਿਤ ਮਹਾਜਨ, ਨਰਾਇਣਦੀਪ ਸਿੰਘ, ਸੁਸ਼ੀਲ ਮਹਿੰਦਰੂ, ਵਿਕਾਸ ਵਿੱਗ, ਅਮਿਤ ਨਈਅਰ, ਰਾਜੇਸ਼ ਪੁਰੀ, ਨਰਿੰਦਰ ਵਾਲੀਆ, ਰਾਕੇਸ਼ ਮਹਾਜਨ, ਸਾਜਨ ਗਾਂਧੀ, ਸ਼ਿਵ ਕੁਮਾਰ, ਆਸ਼ੂ ਕੁਮਾਰ, ਰੋਹਿਤ ਮਹਾਜਨ, ਅਨਿਲ ਸ਼ਰਮਾ, ਸੁਧਾਕਰ ਆਹਲੂਵਾਲੀਆ, ਅਮਨ ਸਿੰਘ, ਜੰਡਿਆਲ, ਦੀਦਾਰ ਸਿੰਘ, ਕੰਵਲਪ੍ਰੀਤ ਸਿੰਘ, ਮਨਮੋਲ ਚੰਦਰ ਅਤੇ ਮਨਮੋਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਖੇਡਾਂ ਵੱਲ ਆਕਰਸ਼ਿਤ ਕਰਨ ਲਈ ਜਾਗਰੂਕਤਾ ਸਮਾਗਮ <br/> ਅਗਲੀ ਖ਼ਬਰ ਕਾਇਆ ਕਲਪ ਸਕੀਮ ਤਹਿਤ 5 ਨੂੰ ਸਿਵਲ ਹਸਪਤਾਲ ਦੇ ਗਰੇਡ ਨਿਰਧਾਰਨ ਅੰਤਿਮ ਨਿਰੀਖਣ ਹੋਵੇਗਾ <br/>
Ad Position 24