08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਯੂ.ਜੀ.ਸੀ. ਦੇ ਹੱਕ 'ਚ ਉੱਤਰਿਆ ਬਹੁਜਨ ਸਮਾਜ <br/>

Ad Position 21
No active advertisement
ਜਾਣਕਾਰੀ ਦਿੰਦੇ ਹੋਏ ਬਹੁਜਨ ਸਮਾਜ ਦੇ ਲੋਕ | ਤਸਵੀਰ: ਵਿਨੋਦ <br/> 04-02-2026
ਪਠਾਨਕੋਟ, 3 ਫਰਵਰੀ (ਵਿਨੋਦ)-ਬਹੁਜਨ ਸਮਾਜ ਆਬਾਦੀ ਜਿਸ 'ਚ ਐਸ.ਸੀ., ਐਸ.ਟੀ., ਓ.ਬੀ.ਸੀ. ਤੇ ਯੂ.ਜੀ.ਸੀ. ਨਾਲ ਸਬੰਧਿਤ ਸਮੂਹ ਸ਼ਾਮਿਲ ਹਨ, ਉਨ੍ਹਾਂ ਵਲੋਂ ਯੂ.ਜੀ.ਸੀ. ਐਕਟ ਦੇ ਸਮਰਥਨ 'ਚ ਇਕਜੁੱਟ ਤੇ ਦਿ੍ੜ੍ਹਤਾ ਨਾਲ ਖੜ੍ਹੇ ਹੋਣ ਦਾ ਪ੍ਰਣ ਲਿਆ ਹੈ | ਜਿੱਥੇ ਮਰਦ ਤੇ ਅÏਰਤਾਂ ਯੂ.ਜੀ.ਸੀ. ਐਕਟ ਲਈ ਆਪਣਾ ਸਮਰਥਨ ਪ੍ਰਗਟ ਕਰਨ ਲਈ ਇਕੱਠੇ ਹੋਏ ਤੇ ਅੰਤ ਤੱਕ ਦਿ੍ੜ੍ਹਤਾ ਨਾਲ ਖੜ੍ਹੇ ਰਹਿਣ ਦਾ ਪ੍ਰਣ ਲਿਆ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਯੂ.ਜੀ.ਸੀ. ਐਕਟ ਸਿੱਖਿਆ ਵਿਚ ਸਮਾਨਤਾ, ਪਾਰਦਰਸ਼ਤਾ ਤੇ ਸਮਾਜਿਕ ਨਿਆਂ ਨੂੰ ਮਜ਼ਬੂਤ ਕਰਨ ਵੱਲ ਇਕ ਕਦਮ ਹੈ, ਜੋ ਕਿ ਪੱਛੜੇ ਤੇ ਹਾਸ਼ੀਏ 'ਤੇ ਧੱਕੇ ਗਏ ਲੋਕਾਂ ਲਈ ਮੌਕੇ ਪ੍ਰਦਾਨ ਕਰਦਾ ਹੈ | ਉਨ੍ਹਾਂ ਕਿਹਾ ਕਿ ਇਹ ਕਾਨੂੰਨ ਬਹੁਜਨ ਸਮਾਜ ਦੇ ਹਿਤਾਂ ਦੀ ਰੱਖਿਆ ਕਰਦਾ ਹੈ ਤੇ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਹੈ | ਪ੍ਰੋਗਰਾਮ 'ਚ ਹਿੱਸਾ ਲੈਣ ਵਾਲੇ ਭਾਈਚਾਰੇ ਦੇ ਗਿਆਨਵਾਨ ਮੈਂਬਰਾਂ ਨੇ ਸਪੱਸ਼ਟ ਕੀਤਾ ਕਿ ਬਹੁਜਨ ਸਮਾਜ ਕਿਸੇ ਵੀ ਦਬਾਅ ਅੱਗੇ ਨਹੀਂ ਝੁਕੇਗਾ ਤੇ ਆਪਣੇ ਅਧਿਕਾਰਾਂ ਅਤੇ ਭਵਿੱਖ ਦੀ ਰੱਖਿਆ ਲਈ ਇਕਜੁੱਟ ਹੋ ਕੇ ਲੜਦਾ ਰਹੇਗਾ | ਇਸ ਮੌਕੇ ਸ਼ਿਵ ਦਿਆਲ, ਰਾਮ ਸਿੰਘ, ਪ੍ਰਕਾਸ਼ ਚੰਦ, ਰਮੇਸ਼ ਚੰਦਰ, ਤਰਸੇਮ ਕੁਮਾਰ, ਮੋਹਨ ਲਾਲ, ਰਾਜੇਸ਼ ਕੁਮਾਰ, ਪੰਬਨ ਕੁਮਾਰ, ਮਹਿੰਦਰ ਪਾਲ, ਮੰਗਲ ਦਾਸ, ਦੇਵ ਰਾਜ, ਬਲਵੰਤ ਰਾਜ, ਓਮ ਪ੍ਰਕਾਸ਼, ਮੁਖ਼ਤਿਆਰ ਚੰਦ, ਬਚਨ ਲਾਲ, ਜੋਗਿੰਦਰ ਪਾਲ, ਕਰਮ ਚੰਦ, ਥੁੱਡੂ ਰਾਮ, ਬੋਲੀ, ਸੁਰੇਸ਼ ਕੁਮਾਰ ਤੇ ਰਾਣੋ ਦੇਵੀ ਸਮੇਤ ਕਈ ਪ੍ਰਮੁੱਖ ਨਾਗਰਿਕਾਂ ਨੇ ਹਿੱਸਾ ਲਿਆ | ਸਮਾਗਮ ਦੇ ਅੰਤ 'ਚ ਮੌਜੂਦ ਸਾਰਿਆਂ ਨੇ ਸਰਬਸੰਮਤੀ ਨਾਲ ਸੰਕਲਪ ਲਿਆ ਕਿ ਬਹੁਜਨ ਸਮਾਜ ਯੂ.ਜੀ.ਸੀ. ਐਕਟ ਦੇ ਸਮਰਥਨ 'ਚ ਪੂਰੀ ਤਰ੍ਹਾਂ ਇਕਜੁੱਟ ਹੈ ਤੇ ਸਮਾਜਿਕ ਨਿਆਂ ਤੇ ਸਿੱਖਿਆ ਦੇ ਅਧਿਕਾਰ ਦੀ ਰੱਖਿਆ ਲਈ ਹਰ ਪੱਧਰ 'ਤੇ ਸੰਘਰਸ਼ ਜਾਰੀ ਰਹੇਗਾ |

Ad Position 22
No active advertisement
ਪਿਛਲੀ ਖ਼ਬਰ 12 ਦੀ ਦੇਸ਼ ਵਿਆਪੀ ਹੜਤਾਲ ਨੂੰ ਸਫਲ ਕਰਨ ਦਾ ਸੱਦਾ-ਕਾ: ਸੇਖੋਂ <br/> ਅਗਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਖੇਡਾਂ ਵੱਲ ਆਕਰਸ਼ਿਤ ਕਰਨ ਲਈ ਜਾਗਰੂਕਤਾ ਸਮਾਗਮ <br/>
Ad Position 24