ਪਠਾਨਕੋਟ, 3 ਫਰਵਰੀ (ਸੰਧੂ)-12 ਫਰਵਰੀ ਦੀ ਹੜਤਾਲ ਨੂੰ ਸਫਲ ਕਰਨ ਦਾ ਸੱਦਾ ਦਿੰਦਿਆਂ ਕਾਮਰੇਡ ਸੇਖੋਂ ਨੇ ਪਾਰਟੀ ਮੈਂਬਰਾਂ ਨੂੰ ਕਿਹਾ ਕਿ ਦੇਸ਼ ਵਿਆਪੀ ਹੜਤਾਲ ਨੂੰ ਸਫ਼ਲ ਕਰਨ ਲਈ ਤਿਆਰੀ ਕਰੋ | ਇਹ ਸ਼ਬਦ ਉਨ੍ਹਾਂ ਨੇ ਸੀ.ਪੀ.ਆਈ.ਐਮ. ਜ਼ਿਲ੍ਹਾ ਪਠਾਨਕੋਟ ਦੀ ਜਨਰਲ ਬਾਡੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ | ਸੀ.ਪੀ.ਆਈ.ਐਮ. ਦੀ ਜ਼ਿਲ੍ਹਾ ਜਨਰਲ ਬਾਡੀ ਮੀਟਿੰਗ ਕਾਮਰੇਡ ਰਾਮ ਸਰਨ ਦੀ ਪ੍ਰਧਾਨਗੀ ਹੇਠ ਪਾਰਟੀ ਦਫ਼ਤਰ ਗਾਂਧੀ ਚੌਕ ਪਠਾਨਕੋਟ ਵਿਖੇ ਹੋਈ | ਕੇਂਦਰ ਸਰਕਾਰ ਦੀ ਮਜ਼ਦੂਰ ਵਿਰੋਧੀ ਕਾਨੰੂਨਾਂ ਤੇ ਨੀਤੀਆਂ ਦੀ ਵਿਰੋਧਤਾ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਕਾਨੰੂਨ ਵਾਪਸ ਲੈਣੇ ਪੈਣਗੇ ਤੇ ਮਜ਼ਦੂਰਾਂ ਦਾ ਸੰਘਰਸ਼ ਇਨ੍ਹਾਂ ਦੀ ਸਮਾਪਤੀ ਤੱਕ ਜਾਰੀ ਰਹੇਗਾ | ਲੇਬਰ ਕਾਨੰੂਨਾਂ ਦੀ ਥਾਂ ਲਿਆਂਦੇ ਚਾਰ ਕੋਡ ਮਜ਼ਦੂਰਾ ਦੇ ਹੱਕ ਦੀ ਸੁਰੱਖਿਆ ਨਹੀਂ ਕਰਦੇ | ਇਹ ਕੋਡ ਮਜ਼ਦੂਰਾਂ ਕੋਲੋਂ ਜਥੇਬੰਦੀ ਬਣਾਉਣ ਦਾ ਜਮਹੂਰੀ ਹੱਕ ਵੀ ਖੋਹ ਲੈਂਦਾ ਹੈ | ਕੰਮ ਦੇ ਘੰਟੇ 8 ਘੰਟਿਆਂ ਤੋਂ ਵਧਾ ਕੇ 12 ਘੰਟੇ ਕਰ ਦਿੱਤੇ ਹਨ | ਇਨ੍ਹਾਂ ਨੀਤੀਆਂ ਨਾਲ ਸਥਾਈ ਰੁਜ਼ਗਾਰ ਨਹੀਂ ਰਹਿੰਦਾ | ਇਸ ਮੌਕੇ ਕੇਵਲ ਕਾਲੀਆ, ਪ੍ਰਸ਼ੋਤਮ ਕੁਮਾਰ, ਬਿਕਰਮਜੀਤ, ਪ੍ਰਸ਼ੋਤਮ ਕੁਮਾਰ, ਚਮਨ ਲਾਲ, ਗੁਡੋਹ ਦੇਵੀ, ਸਤਪ੍ਰਕਾਸ਼ ਅਤੇ ਰਾਜੇਸ਼ ਜਸਰੋਟੀਆ ਹਾਜ਼ਰ ਸਨ |