ਪਠਾਨਕੋਟ, 3 ਫਰਵਰੀ (ਸੰਧੂ)-ਹਿੰਦੂ ਸਿੱਖ ਏਕਤਾ ਕਲੱਬ ਨੇ ਅੱਜ ਪ੍ਰਧਾਨ ਨਿਰਮਲ ਸਿੰਘ ਪੱਪੂ ਦੀ ਨਿਗਰਾਨੀ ਹੇਠ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ | ਇਸ ਮੌਕੇ ਕਲੱਬ ਨੇ ਇਕ ਲੋੜਵੰਦ ਲੜਕੀ ਦੇ ਵਿਆਹ ਲਈ ਇਕ ਅਲਮਾਰੀ ਅਤੇ ਜ਼ਰੂਰੀ ਸਮਾਨ ਦਾਨ ਕੀਤਾ | ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਪੱਪੂ, ਜਨਰਲ ਸਕੱਤਰ ਵਿਜੇ ਚੋਪੜਾ, ਕਾਰਤਿਕ ਵਡੈਹਰਾ, ਸੁਭਾਸ਼ ਚੰਦਰ, ਅਸ਼ਵਨੀ ਆਸ਼ੂ ਅਤੇ ਕੰਵਲਪ੍ਰੀਤ ਆਦਿ ਮੌਜੂਦ ਸਨ |