08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਪਿੰਡ ਕਾਹਲਵਾਂ ਦੇ ਮੁਹਤਬਰਾਂ ਨੇ ਹੜ੍ਹ ਪ੍ਰਭਾਵਿਤ ਵਿਧਵਾ ਔਰਤ ਦੇ ਮਕਾਨ ਦੀ ਪਾਈ ਛੱਤ

Ad Position 21
No active advertisement
ਪਿੰਡ ਸ਼ਿਕਾਰ ਵਿਖੇ ਲੋੜਵੰਦ ਵਿਧਵਾ ਔਰਤ ਨੂੰ ਮਕਾਨ ਦੀ ਛੱਤ ਲਈ ਰਾਹਤ ਸਮੱਗਰੀ ਦੇਣ ਸਮੇਂ ਪਿੰਡ ਕਾਹਲਵਾਂ ਦੇ ਵਿਅਕਤੀ | ਅਜੀਤ ਤਸਵੀਰ <br/> 04-02-2026
ਕੋਟਲੀ ਸੂਰਤ ਮੱਲ੍ਹੀ, 3 ਫਰਵਰੀ (ਕੁਲਦੀਪ ਸਿੰਘ ਨਾਗਰਾ)-ਹੜ੍ਹ ਪ੍ਰਭਾਵਿਤ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਿਕਾਰ ਦੀ ਇਕ ਲੋੜਵੰਦ ਵਿਧਵਾ ਔਰਤ ਦੇ ਮਕਾਨ ਦੀ ਪਿੰਡ ਕਾਹਲਵਾਂ ਦੇ ਕੁਝ ਵਿਅਕਤੀਆਂ ਨੇ ਛੱਤ ਪਵਾ ਕੇ ਸ਼ਾਲਾਘਾਯੋਗ ਉਪਰਾਲਾ ਕੀਤਾ ਹੈ | ਇਸ ਸਬੰਧੀ ਡਾ. ਕਸਮੀਰ ਸਿੰਘ ਕਾਹਲੋਂ ਨੇ ਦੱਸਿਆ ਕਿ ਹੜ੍ਹ ਦੇ ਪਾਣੀ ਨੇ ਇਸ ਸਰਹੱਦੀ ਇਲਾਕੇ ਦੇ ਲੋਕਾਂ ਦਾ ਵੱਡਾ ਨੁਕਸਾਨ ਕੀਤਾ ਹੈ ਤੇ ਪਿੰਡ ਸ਼ਿਕਾਰ ਦੀ ਇਕ ਲੋੜਵੰਦ ਵਿਧਵਾ ਔਰਤ ਜਿਸ ਕੋਲੋਂ ਅੱਤ ਦੀ ਮਹਿੰਗਾਈ ਕਰਕੇ ਆਪਣੇ ਮਕਾਨ ਦੀ ਛੱਤ ਨਹੀਂ ਪੁਆਈ ਜਾ ਰਹੀ ਸੀ, ਪਿੰਡ ਕਾਹਲਵਾਂ ਦੇ ਵਿਅਕਤੀਆਂ ਨੇ ਵਿਧਵਾ ਬੀਬੀ ਦੀ ਮਦਦ ਕਰਦਿਆਂ ਉਨ੍ਹਾਂ ਦੇ ਮਕਾਨ ਦੀ ਛੱਤ ਲਈ ਲੋੜੀਂਦੀ ਸਮੱਗਰੀ ਮੁਹੱਈਆ ਕਰਵਾ ਕੇ ਮਕਾਨ ਦੀ ਛੱਤ ਪੁਆਈ ਹੈ | ਇਸ ਮੌਕੇ ਜਗਤਾਰ ਸਿੰਘ ਫ਼ੌਜੀ, ਪ੍ਰੇਮ ਸਿੰਘ, ਬਲਕਾਰ ਸਿੰਘ ਸਮੇਤ ਦਸਵੰਧ ਦੇਣ ਵਾਲੇ ਵਿਅਕਤੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰੰਧਾਵਾ ਨੇ ਲੋਕ ਮਿਲਣੀ ਤਹਿਤ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ <br/> ਅਗਲੀ ਖ਼ਬਰ ਖੰਨਾ ਵਲੋਂ ਆਦਮਪੁਰ ਹਵਾਈ ਅੱਡੇ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਂਅ 'ਤੇ ਰੱਖਣ 'ਤੇ ਪ੍ਰਧਾਨ ਮੰਤਰੀ ਦਾ ਧੰਨਵਾਦ
Ad Position 24