ਬਟਾਲਾ, 3 ਫਰਵਰੀ (ਸਤਿੰਦਰ ਸਿੰਘ)-ਐੱਸ.ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਵਿਚ ਅੰਤਰਰਾਸ਼ਟਰੀ ਮੇਗਾ ਓਲੰਪੀਆ ਕੌਮਬੈਟ 2025 ਪ੍ਰਤੀਯੋਗਤਾ ਗਣਿਤ, ਵਿਗਿਆਨ, ਜੀ.ਕੇ., ਅੰਗਰੇਜ਼ੀ ਵਿਸ਼ਿਆਂ 'ਤੇ ਪਹਿਲੀ ਤੋਂ ਲੈ ਕੇ 10ਵੀਂ ਜਮਾਤ ਤੱਕ ਦੇ ਬੱਚਿਆਂ 'ਚ ਕਰਵਾਈ ਗਈ, ਜਿਸ ਵਿਚ ਕੁੱਲ 100 ਵਿਦਿਆਰਥੀਆਂ ਨੇ ਭਾਗ ਲਿਆ | ਕਲਾਸ 6ਵੀਂ ਦੀ ਵਿਦਿਆਰਥਣ ਨਵਿਆ ਜੈਨ ਨੂੰ ਵਿਸ਼ੇ ਜੀ.ਕੇ. 'ਤੇ ਸੂਬਾ ਪੱਧਰੀ ਐਵਾਰਡ ਮੇਗਾ ਓਲੰਪੀਆ 2025 ਦੇ ਨਾਲ ਨਿਵਾਜਿਆ ਗਿਆ | 82 ਵਿਦਿਆਰਥੀਆਂ ਨੇ ਸਕੂਲ ਚੈਂਪੀਅਨਸ਼ਿਪ 'ਤੇ ਪ੍ਰਮਾਣ ਪੱਤਰ ਪ੍ਰਾਪਤ ਕੀਤੇ | ਗਣਿਤ 'ਚ 18 ਵਿਦਿਆਰਥੀ, ਜੀ.ਕੇ. 'ਚ 25, ਅੰਗਰੇਜ਼ੀ ਵਿਸ਼ੇ 'ਚ 35, ਵਿਗਿਆਨ ਵਿਚ 12 ਵਿਦਿਆਰਥੀਆਂ ਨੇ ਪ੍ਰਤੀਯੋਗਤਾ ਵਿਚ ਹਿੱਸਾ ਲਿਆ | ਸਾਰੇ ਵਿਦਿਆਰਥੀਆਂ 'ਚੋਂ 18 ਵਿਦਿਆਰਥੀਆਂ ਨੇ ਸੋਨ ਤਗਮੇ ਪ੍ਰਾਪਤ ਕੀਤੇ ਅਤੇ ਨਾਲ ਹੀ ਸਾਰੇ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਤੇ ਤਗਮੇ ਵੀ ਦਿੱਤੇ ਗਏ | ਸ਼੍ਰੀ ਰੂਬੀ ਨੂੰ ਪ੍ਰੇਰਕ ਸਿੱਖਿਅਕ ਪੁਰਸਕਾਰ ਤੇ ਅਰੁਣ ਤੇਜਪਾਲ ਨੂੰ ਜ਼ਿਲ੍ਹਾ ਗੁਰਦਾਸਪੁਰ ਵਿਚ ਸਰਵ ਸ਼੍ਰੇਸਠ ਕੋਆਰਡੀਨੇਟਰ ਦਾ ਪੁਰਸਕਾਰ ਮਿਲਿਆ | ਵਿਦਿਆਰਥੀਆਂ ਦੀ ਸਰਵੋਤਮ ਸਿੱਖਿਆ ਲਈ ਸਕੂਲ ਨੂੰ ਅਕਾਦਮਿਕ ਉੱਤਮਤਾ ਪੁਰਸਕਾਰ ਵੀ ਮਿਲਿਆ | ਸਕੂਲ ਦੇ ਡਾਇਰੈਕਟਰ ਐੱਮ.ਐੱਲ. ਸ਼ਰਮਾ ਰਾਸ਼ਟਰੀ ਪੁਰਸਕਾਰ ਜੇਤੂਆਂ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ ਤੇ ਅਧਿਆਪਕਾਂ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਲਈ ਵਧਾਈ ਦਿੱਤੀ | ਪਿ੍ੰਸੀਪਲ ਕੋਮਲ ਅਗਰਵਾਲ ਨੂੰ ਬੈਸਟ ਗੋਲਡਨ ਪਿ੍ੰਸੀਪਲ ਦੇ ਐਵਾਰਡ ਨਾਲ ਨਿਵਾਜਿਆ ਗਿਆ, ਜਿਸ ਲਈ ਉਨ੍ਹਾਂ ਨੂੰ ਵੀ ਵਧਾਈ ਦਿੱਤੀ ਤੇ ਕਿਹਾ ਕਿ ਇਹ ਬਹੁਤ ਹੀ ਮਾਣ ਦੀ ਗੱਲ ਹੈ ਕਿ ਕਲਾਸ 6ਵੀਂ ਦੀ ਵਿਦਿਆਰਥਣ ਨਵਿਆਂ ਜੈਨ ਨੇ ਜ਼ਿਲ੍ਹਾ ਅਤੇ ਰਾਜ ਪੱਧਰ 'ਤੇ ਪਹਿਲਾ ਸਥਾਨ ਹਾਸਲ ਕੀਤਾ | ਸਕੂਲ ਚੇਅਰਮੈਨ ਡਾ. ਰਾਜੇਸ਼ ਸ਼ਰਮਾ ਅਤੇ ਕੋਆਰਡੀਨੇਟਰ ਸ਼ਾਲਿਨੀ ਸ਼ਰਮਾ ਨੇ ਵਿਦਿਆਰਥੀ ਤੇ ਪੂਰੇ ਐੱਸ.ਐੱਸ. ਬਾਜਵਾ ਪਰਿਵਾਰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਸਕੂਲ ਉਪ ਪਿ੍ੰਸੀਪਲ ਕਪਿਲ ਸ਼ਰਮਾ ਤੇ ਸਮੂਹ ਸਟਾਫ਼ ਮੌਜ਼ੂਦ ਸਨ |