16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਮਹਾਜਨ ਯੁਵਾ ਵਿੰਗ ਟੀਮ ਨੇ ਸਸਤੀ ਰਸੋਈ 'ਚ ਕੀਤੀ ਸੇਵਾ

Ad Position 21
No active advertisement
ਅਜੀਤ ਡੈਸਕ 05-02-2026
ਪਠਾਨਕੋਟ, 4 ਫਰਵਰੀ (ਸੰਧੂ)-ਮਹਾਜਨ ਯੁਵਾ ਵਿੰਗ ਟੀਮ ਨੇ ਸਿਵਲ ਹਸਪਤਾਲ ਪਠਾਨਕੋਟ ਵਿਚ ਸਥਿਤ ਸਸਤੀ ਰਸੋਈ ਵਿਖੇ ਸਵੈ-ਇੱਛਾ ਨਾਲ ਸੇਵਾ ਕੀਤੀ | ਇਸ ਮੌਕੇ ਲੋੜਵੰਦਾਂ ਤੇ ਗ਼ਰੀਬਾਂ ਨੂੰ ਭੋਜਨ ਵੰਡਿਆ ਗਿਆ | ਇਸ ਸੇਵਾ ਦਾ ਉਦੇਸ਼ ਹਸਪਤਾਲ ਵਿਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਾਂ ਤੇ ਗ਼ਰੀਬਾਂ ਨੂੰ ਭੋਜਨ ਪ੍ਰਦਾਨ ਕਰਨਾ ਸੀ | ਪਠਾਨਕੋਟ ਹਲਕੇ ਲਈ ਸੰਸਥਾ ਦੇ ਇੰਚਾਰਜ ਸਾਰਥਿਕ ਮਹਾਜਨ ਮੁੱਖ ਤੌਰ 'ਤੇ ਹਾਜ਼ਰ ਸਨ ਤੇ ਉਨ੍ਹਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ | ਸੰਸਥਾਪਕ ਸੰਜੂ ਮਹਾਜਨ ਨੇ ਕਿਹਾ ਕਿ ਸਮਾਜ ਸੇਵਾ ਸੰਸਥਾ ਦੀ ਤਰਜ਼ੀਹ ਹੈ ਤੇ ਭਵਿੱਖ 'ਚ ਵੀ ਇਸੇ ਤਰ੍ਹਾਂ ਦੇ ਲੋਕ ਭਲਾਈ ਕਾਰਜ ਜਾਰੀ ਰਹਿਣਗੇ | ਇਸ ਮੌਕੇ ਸੰਗਠਨ ਦੇ ਇੰਚਾਰਜ ਸਾਰਥਿਕ ਮਹਾਜਨ ਨੇ ਮਹਾਜਨ ਯੁਵਾ ਵਿੰਗ ਟੀਮ ਦਾ ਧੰਨਵਾਦ ਕੀਤਾ | ਜ਼ਿਲ੍ਹਾ ਪ੍ਰਧਾਨ ਵਿਸ਼ਾਲ ਮਹਾਜਨ ਨੇ ਵੀ ਪਠਾਨਕੋਟ ਵਿਕਾਸ ਮੰਚ ਵਲੋਂ ਸਸਤੀ ਰਸੋਈ ਰਾਹੀਂ ਕੀਤੇ ਜਾ ਰਹੇ ਕੰਮ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਪੰਜਾਬ ਜ਼ੋਨਲ ਚੇਅਰਮੈਨ ਰਾਕੇਸ਼ ਮਹਾਜਨ, ਪੰਜਾਬ ਜ਼ੋਨਲ ਪ੍ਰਧਾਨ ਅਜੇ ਗੁਪਤਾ, ਪੰਜਾਬ ਜ਼ੋਨਲ ਮੀਤ ਪ੍ਰਧਾਨ ਅਮਰਜੀਤ ਮਹਾਜਨ, ਸਿਟੀ ਹੈਡ ਰਾਕੇਸ਼ ਮਹਾਜਨ, ਕੈਸ਼ੀਅਰ ਪੰਕਜ ਗੁਪਤਾ, ਸੀਨੀਅਰ ਮੀਤ ਪ੍ਰਧਾਨ ਰੋਹਿਤ ਮਹਾਜਨ, ਕੈਸ਼ੀਅਰ ਪੰਕਜ ਗੁਪਤਾ, ਪ੍ਰੋਜੈਕਟ ਚੇਅਰਮੈਨ ਸੁਧੀਰ ਗੁਪਤਾ, ਸਿਟੀ ਜਨਰਲ ਸਕੱਤਰ ਅੰਕਿਤ ਮਹਾਜਨ, ਵਿਕਰਾਂਤ ਮਹਾਜਨ, ਅਬਜੀਤ ਮਹਾਜਨ ਅਤੇ ਸੁਮਿਤ ਮਹਾਜਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਜ਼ਾਦ ਹਿੰਦ ਫ਼ੌਜ ਦੇ ਬਹਾਦਰ ਸਿਪਾਹੀ ਸਵਰਗੀ ਅੰਗਰੇਜ਼ ਸਿੰਘ ਦੇ ਪਰਿਵਾਰ ਦਾ ਸਨਮਾਨ ਅਗਲੀ ਖ਼ਬਰ ਭਾਜਪਾ ਉੱਤਰੀ ਮੰਡਲ ਪਠਾਨਕੋਟ ਨੇ ਰਾਹੁਲ ਗਾਂਧੀ ਦਾ ਪੁਤਲਾ ਸਾੜਿਆ
Ad Position 24