ਨਰੋਟ ਮਹਿਰਾ, 4 ਫਰਵਰੀ (ਰਾਜ ਕੁਮਾਰੀ)-ਭਾਜਪਾ ਦੇ ਵਰਕਰਾਂ ਨੇ ਸਰਨਾ ਅੱਡੇ 'ਚ ਡਾ: ਰਾਜਵਿੰਦਰ ਸ਼ਰਮਾ ਦੀ ਅਗਵਾਈ ਹੇਠ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ | ਇਸ ਪ੍ਰਦਰਸ਼ਨ 'ਚ ਵਿਸ਼ੇਸ਼ ਤੌਰ 'ਤੇ ਸਾਬਕਾ ਵਿਧਾਇਕਾ ਸੀਮਾ ਦੇਵੀ, ਰਾਜੇਸ਼ ਬਹਿਰਾਮਪੁਰੀਆ, ਰੁਪੇਸ਼ ਗੋਜਿੰਦਰ ਸਿੰਘ, ਰਾਘਵ ਮਲਿਕਪੁਰੀਆ ਤੇ ਪਵਨ ਕੁਮਾਰ ਆਦਿ ਸ਼ਾਮਿਲ ਹੋਏ | ਭਾਜਪਾ ਵਰਕਰਾਂ ਨੇ ਨਾਅਰੇਬਾਜ਼ੀ ਕਰਦਿਆਂ ਰਾਹੁਲ ਗਾਂਧੀ ਖ਼ਿਲਾਫ਼ ਆਪਣਾ ਰੋਸ ਜ਼ਾਹਿਰ ਕੀਤਾ | ਸਾਬਕਾ ਵਿਧਾਇਕਾ ਸੀਮਾ ਕੁਮਾਰੀ ਨੇ ਕਿਹਾ ਕਿ ਰਾਹੁਲ ਗਾਂਧੀ ਵਲੋਂ ਕੱਲ੍ਹ ਲੋਕ ਸਭਾ ਵਿਚ ਕੀਤਾ ਹੰਗਾਮਾ ਬਹੁਤ ਨਿੰਦਣਯੋਗ ਹੈ | ਉਨ੍ਹਾਂ ਦਾ ਦੋਸ਼ ਹੈ ਕਿ ਫ਼ੌਜ ਦੇ ਇਕ ਅਧਿਕਾਰੀ ਦੀ ਕਿਤਾਬ ਨੂੰ ਲੈ ਕੇ ਬਿਨ੍ਹਾਂ ਲੋੜ ਵਿਵਾਦ ਖੜ੍ਹਾ ਕੀਤਾ ਗਿਆ, ਜਿਸ ਨਾਲ ਸਦਨ ਦੀ ਕਾਰਵਾਈ ਪ੍ਰਭਾਵਿਤ ਹੋਈ ਅਤੇ ਪੂਰੇ ਦੇਸ਼ ਵਿਚ ਗ਼ਲਤ ਸੰਦੇਸ਼ ਗਿਆ |