16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਭਾਜਪਾ ਸੁਜਾਨਪੁਰ ਮੰਡਲ ਵਲੋਂ ਰਾਹੁਲ ਗਾਂਧੀ ਦਾ ਪੁਤਲਾ ਫ਼ੂਕ ਕੇ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 05-02-2026
ਸੁਜਾਨਪੁਰ, 4 ਫਰਵਰੀ (ਜਗਦੀਪ ਸਿੰਘ)-ਭਾਜਪਾ ਮੰਡਲ ਸੁਜਾਨਪੁਰ ਵਲੋਂ ਜਨਰਲ ਸਕੱਤਰ ਰਕੇਸ਼ ਮਹਿਰਾ ਦੀ ਪ੍ਰਧਾਨਗੀ ਹੇਠ ਰਾਹੁਲ ਗਾਂਧੀ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਭਾਜਪਾ ਜ਼ਿਲ੍ਹਾ ਮਹਾਂ ਮੰਤਰੀ ਰਾਜ ਕੁਮਾਰ ਗੁਪਤਾ, ਸੁਜਾਨਪੁਰ ਮੰਡਲ ਪ੍ਰਧਾਨ ਰੂਪ ਲਾਲ, ਮਾਧੋਪੁਰ ਮੰਡਲ ਪ੍ਰਧਾਨ ਅਵਤਾਰ ਸਿੰਘ ਕੋਹਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਉਕਤ ਆਗੂਆਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਰਾਹੁਲ ਗਾਂਧੀ ਵਲੋਂ ਦੇਸ਼ ਦੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਖ਼ਿਲਾਫ਼ ਗ਼ਲਤ ਸ਼ਬਦਾਵਲੀ ਦਾ ਪ੍ਰਯੋਗ ਕਰਨਾ ਬਹੁਤ ਹੀ ਮੰਦਭਾਗੀ ਗੱਲ ਹੈ | ਜਿਸ ਨਾਲ ਭਾਜਪਾ ਵਰਕਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਕੌਂਸਲਰ ਦੁਆਰਕਾ ਦਾਸ, ਰਾਜ ਕੁਮਾਰ ਨਾਮੂ, ਸੁਰੇਸ਼ ਕੁਮਾਰ ਬੌਬੀ, ਰਾਹੁਲ ਮਹਾਜਨ, ਤਰਲੋਕ ਮਹਾਜਨ, ਸੋਨੰੂ ਸ਼ਰਮਾ, ਨਰੇਸ਼, ਸ਼ੇਖਰ ਮਹਾਜਨ, ਜਤਿੰਦਰ ਅਬਰੋਲ, ਸਨੀ ਮਹਿਰਾ, ਦੀਪਕ ਸ਼ਰਮਾ, ਕਿ੍ਸ਼ਨ ਕਾਂਤ, ਰਮੇਸ਼ ਭੰਡਾਰੀ, ਸੋਮਰਾਜ, ਪ੍ਰੀਤਮ ਚੰਦ, ਮਨੋਹਰ ਲਾਲ, ਸਾਹਿਲ ਅਤੇ ਮੁੰਨਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਕਾਂਗਰਸ ਪਾਰਟੀ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਸ਼ਾਂਤ ਵਿਹਾਰ ਕਾਲੋਨੀ 'ਚ ਹੋ ਰਹੀ ਉਸਾਰੀ ਨੂੰ ਰੋਕਣ ਲਈ ਚੌਥੀ ਵਾਰ ਪਹੁੰਚੀ ਨਗਰ ਨਿਗਮ ਦੀ ਟੀਮ
Ad Position 24