16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਸ਼ਾਂਤ ਵਿਹਾਰ ਕਾਲੋਨੀ 'ਚ ਹੋ ਰਹੀ ਉਸਾਰੀ ਨੂੰ ਰੋਕਣ ਲਈ ਚੌਥੀ ਵਾਰ ਪਹੁੰਚੀ ਨਗਰ ਨਿਗਮ ਦੀ ਟੀਮ

Ad Position 21
No active advertisement
ਅਜੀਤ ਡੈਸਕ 05-02-2026
ਪਠਾਨਕੋਟ, 4 ਫਰਵਰੀ (ਵਿਨੋਦ)-ਨਗਰ ਨਿਗਮ ਵਲੋਂ ਪਠਾਨਕੋਟ ਸ਼ਹਿਰ ਦੀ ਸ਼ਾਂਤ ਵਿਹਾਰ ਕਾਲੋਨੀ ਨੂੰ ਸੀਲ ਕਰਕੇ ਇਸ ਨੂੰ ਅਣਅਧਿਕਾਰਤ ਕਾਲੋਨੀ ਐਲਾਨਿਆ ਗਿਆ ਹੈ, ਇਸ ਦੇ ਬਾਵਜੂਦ ਇਸ ਕਾਲੋਨੀ 'ਚ ਪਿਛਲੇ ਕਾਫ਼ੀ ਸਮੇਂ ਤੋਂ ਉਸਾਰੀ ਕੀਤੀ ਜਾ ਰਹੀ ਹੈ | ਨਗਰ ਨਿਗਮ ਦੇ ਅਧਿਕਾਰੀ ਬੁੱਧਵਾਰ ਨੂੰ ਫਿਰ ਚੌਥੀ ਵਾਰ ਉਸਾਰੀ ਦਾ ਕੰਮ ਰੁਕਵਾਉਣ ਪਹੁੰਚੇ ਤੇ ਕੰਮ ਰੋਕਣ ਲਈ ਕਹਿ ਕੇ ਚਲੇ ਗਏ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਨਗਰ ਨਿਗਮ ਦੇ ਕਰਮਚਾਰੀ ਤਿੰਨ ਵਾਰ ਕੰਮ ਬੰਦ ਕਰਵਾਉਣ ਦੀ ਕੋਸ਼ਿਸ਼ ਕਰ ਚੁੱਕੇ ਹਨ, ਪਰ ਅੱਜ ਤੱਕ ਉੱਥੇ ਕੰਮ ਬੰਦ ਨਹੀਂ ਹੋ ਸਕਿਆ ਹੈ, ਇਸ ਅਣਅਧਿਕਾਰਤ ਕਲੋਨੀ 'ਚ ਉਸਾਰੀ ਦਾ ਕੰਮ ਕਿਸ ਦੀ ਸ਼ਹਿ 'ਤੇ ਚੱਲ ਰਿਹਾ ਹੈ, ਇਹ ਇੱਕ ਜਾਂਚ ਦਾ ਵਿਸ਼ੇ ਹੈ, ਪਰ ਨਗਰ ਨਿਗਮ ਦੇ ਅਧਿਕਾਰੀ ਅਣਅਧਿਕਾਰਤ ਕਲੋਨੀ 'ਚ ਉਸਾਰੀ ਕਰਨ ਵਾਲਿਆਂ ਦੇ ਖ਼ਿਲਾਫ਼ ਕੋਈ ਵੀ ਠੋਸ ਕਾਰਵਾਈ ਕਰਨ ਵਿੱਚ ਅੱਜ ਤੱਕ ਕਾਮਯਾਬ ਨਹੀਂ ਹੋਏ ਹਨ, ਜਿਸ ਦੇ ਚੱਲਦੇ ਨਿਰੰਤਰ ਨਾਜਾਇਜ਼ ਉਸਾਰੀ ਦਾ ਸਿਲਸਿਲਾ ਜਾਰੀ ਹੈ | ਦੱਸਣਯੋਗ ਹੈ ਕਿ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਗੈਰ ਕਾਨੰੂਨੀ ਉਸਾਰੀ ਕਰਨ ਵਾਲਿਆਂ ਦੇ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਵਾਉਣ ਸਬੰਧੀ ਡੀਸੀ ਕਮ ਕਮਿਸ਼ਨਰ ਨਗਰ ਨਿਗਮ ਨੂੰ ਇੱਕ ਫਾਈਲ ਤਿਆਰ ਕਰਕੇ ਭੇਜਣ ਦੀ ਗੱਲ ਕੀਤੀ ਗਈ ਸੀ, ਜੋ ਅੱਜ ਤੱਕ ਡੀਸੀ ਦਫ਼ਤਰ ਨਹੀਂ ਪਹੁੰਚੀ ਹੈ, ਜਦ ਇਸ ਸੰਬੰਧ ਵਿੱਚ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਰਾਹੁਲ ਗਗਨੇਜਾ ਨਾਲ ਗੱਲ ਕੀਤੀ ਗਈ ਤਾਂ, ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਫਾਈਲ 'ਤੇ ਸਾਈਨ ਕਰ ਦਿੱਤੇ ਗਏ ਹਨ ਤੇ ਐਫ ਆਈ ਆਰ ਸੰਬੰਧੀ ਡੀਸੀ ਮੈਡਮ ਨੂੰ ਲਿਖਿਆ ਗਿਆ ਹੈ, ਹੈਰਾਨੀ ਦੀ ਗੱਲ ਇਹ ਹੈ ਕਿ ਆਖ਼ਰ ਉਹ ਫਾਈਲ ਨਗਰ ਨਿਗਮ ਦੇ ਕਿਸ ਅਧਿਕਾਰੀ ਵਲੋਂ ਦੱਬੀ ਹੋਈ ਹੈ, ਜੋ ਅੱਜ ਤੱਕ ਕਾਰਵਾਈ ਲਈ ਡੀ.ਸੀ. ਦਫ਼ਤਰ ਨਹੀਂ ਪਹੁੰਚ ਸਕੀ, ਜਿਸ ਦੇ ਚੱਲਦੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਕਾਰਜ ਪ੍ਰਣਾਲੀ 'ਤੇ ਉੱਪਰ ਪ੍ਰਸ਼ਨ ਚਿੰਨ੍ਹ ਲੱਗ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਸੁਜਾਨਪੁਰ ਮੰਡਲ ਵਲੋਂ ਰਾਹੁਲ ਗਾਂਧੀ ਦਾ ਪੁਤਲਾ ਫ਼ੂਕ ਕੇ ਪ੍ਰਦਰਸ਼ਨ ਅਗਲੀ ਖ਼ਬਰ ਸ਼ਿਵ ਸੈਨਾ ਪੰਜਾਬ ਦੀ ਮੀਟਿੰਗ
Ad Position 24