16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਸ਼ਿਵ ਸੈਨਾ ਪੰਜਾਬ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 05-02-2026
ਸੁਜਾਨਪੁਰ, 4 ਫਰਵਰੀ (ਜਗਦੀਪ ਸਿੰਘ)-ਸ਼ਿਵ ਸੈਨਾ ਪੰਜਾਬ ਦੀ ਵਿਸ਼ੇਸ਼ ਮੀਟਿੰਗ ਸੁਜਾਨਪੁਰ ਵਿਖੇ ਹੋਈ | ਜਿਸ ਵਿਚ ਰਾਸ਼ਟਰੀ ਕੋਰ ਕਮੇਟੀ ਚੇਅਰਮੈਨ ਨਰੋਤਮ ਮਿਨਹਾਸ, ਸ਼ਿਵ ਸੈਨਾ ਪੰਜਾਬ ਦੇ ਬੁਲਾਰੇ ਸੰਜੀਵ ਸ਼ਰਮਾ, ਪੰਜਾਬ ਸੀਨੀਅਰ ਉਪ ਪ੍ਰਮੁੱਖ ਜੀਤ ਢਿੱਲੋਂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਦੌਰਾਨ ਪਾਰਟੀ ਦਾ ਵਿਸਥਾਰ ਕਰਦੇ ਹੋਏ ਸਾਹਿਲ ਅਰੋੜਾ ਨੂੰ ਪਠਾਨਕੋਟ ਜ਼ਿਲੇ੍ਹ ਦਾ ਉਪ ਪ੍ਰਮੁੱਖ ਤੇ ਸੰਨੀ ਸਿੰਘ ਨੂੰ ਪੰਜਾਬ ਦਾ ਪ੍ਰਮੁੱਖ ਬਣਾਇਆ ਗਿਆ | ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਨਰੋਤਮ ਮਿਨਹਾਸ ਤੇ ਸੰਜੀਵ ਸ਼ਰਮਾ ਨੇ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ ਤੇ ਸਾਹਿਲ ਅਰੋੜਾ ਨੂੰ ਆਪਣੀ ਅਗਲੀ ਕਮੇਟੀ ਬਣਾਉਣ ਦੇ ਅਧਿਕਾਰ ਦਿੱਤੇ ਗਏ ਹਨ | ਇਸ ਮੌਕੇ ਜ਼ਿਲ੍ਹਾ ਚੇਅਰਮੈਨ ਤੁਸ਼ਾਰ ਮਹਾਜਨ, ਸੁਰੇਸ਼ ਕੁਮਾਰ, ਅਰਜਨ ਸਿੰਘ, ਅਮਨ ਕੁਮਾਰ, ਮੋਹਿਤ ਸ਼ਰਮਾ, ਸੂਰਜ ਸਿੰਘ, ਪਿ੍ੰਸ ਕੁਮਾਰ, ਰਾਹੁਲ ਕੁਮਾਰ, ਮੁਕੇਸ਼ ਕੁਮਾਰ ਅਤੇ ਸੁਰੇਸ਼ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਾਂਤ ਵਿਹਾਰ ਕਾਲੋਨੀ 'ਚ ਹੋ ਰਹੀ ਉਸਾਰੀ ਨੂੰ ਰੋਕਣ ਲਈ ਚੌਥੀ ਵਾਰ ਪਹੁੰਚੀ ਨਗਰ ਨਿਗਮ ਦੀ ਟੀਮ ਅਗਲੀ ਖ਼ਬਰ 16ਵੇਂ ਸਾਲਾਨਾ ਭੰਡਾਰੇ ਦੀਆਂ ਤਿਆਰੀਆਂ ਝੰਡਾ ਪੂਜਨ ਨਾਲ ਕੀਤੀਆਂ ਸ਼ੁਰੂ
Ad Position 24