ਪਠਾਨਕੋਟ, 4 ਫਰਵਰੀ (ਸੰਧੂ)-ਮਹਾਂਸ਼ਿਵਰਾਤਰੀ ਦੇ ਸ਼ੱੁਭ ਮੌਕੇ ਸ੍ਰੀ ਯੋਗੇਸ਼ਵਰ ਯੂਥ ਕਲੱਬ, ਰੈਨਾ ਚੌਕ, ਪਠਾਨਕੋਟ ਦੁਆਰਾ ਆਯੋਜਿਤ 16ਵੇਂ ਸਾਲਾਨਾ ਭੰਡਾਰੇ ਦੀਆਂ ਤਿਆਰੀਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਝੰਡਾ ਪੂਜਨ ਨਾਲ ਸ਼ੁਰੂ ਹੋਈਆਂ | ਇਸ ਮੌਕੇ ਸ਼ਰਧਾਲੂਆਂ ਤੇ ਕਲੱਬ ਮੈਂਬਰਾਂ ਨੇ ਰਸਮੀ ਪੂਜਾ ਕੀਤੀ ਤੇ ਭਗਵਾਨ ਸ਼ਿਵ ਨੂੰ ਸਮਾਗਮ ਦੀ ਸਫ਼ਲਤਾ, ਖੇਤਰ ਵਿਚ ਖ਼ੁਸ਼ੀ, ਖ਼ੁਸ਼ਹਾਲੀ ਤੇ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਤੇ ਭਗਵਾਨ ਸ਼ਿਵ ਦੇ ਗੁਣ ਗਾਏ | ਝੰਡਾ ਪੂਜਾ ਤੋਂ ਬਾਅਦ ਮੈਂਬਰਾਂ ਨੇ ਭੰਡਾਰੇ ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣਾ ਸ਼ੁਰੂ ਕਰ ਦਿੱਤਾ | ਇਸ ਮੌਕੇ ਵਿਸ਼ਾਲ ਮਹਾਜਨ ਨੇ ਦੱਸਿਆ ਕਿ ਮਹਾਂਸ਼ਿਵਰਾਤਰੀ 'ਤੇ ਇਸ ਭੰਡਾਰੇ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਪ੍ਰਸ਼ਾਦ ਦਾ ਸੇਵਨ ਕਰਨਗੇ ਤੇ ਸਾਰਿਆਂ ਲਈ ਢੁੱਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ | ਇਸ ਮੌਕੇ ਵਰਿੰਦਰ ਕੁਮਾਰ, ਵਿਸ਼ਾਲ ਮਹਾਜਨ, ਸੌਰਭ ਮਹਾਜਨ, ਵਰਿੰਦਰ ਮਹਾਜਨ, ਵਿਕਾਸ ਮਹਾਜਨ, ਵਿਕਰਾਂਤ ਮਹਾਜਨ, ਅਮਿਤ ਗੁਪਤਾ, ਮੋਹਿਤ ਸ਼ਰਮਾ, ਰੋਹਿਤ ਸ਼ਰਮਾ, ਧਰੁਵ ਮਹਾਜਨ, ਪੰਕਜ ਮਹਾਜਨ, ਰਜਤ ਮਹਾਜਨ, ਲੱਕੀ ਤਲਵਾੜ, ਵਿਸ਼ਾਲ ਤਲਵਾਰ, ਨਿਤਿਨ ਮਹਾਜਨ, ਰਾਜ ਕੁਮਾਰ, ਦਕਸ਼, ਸੂਰਜ ਭਾਰਦਵਾਜ, ਰਿਸ਼ਭ ਸਿੰਘ, ਅਜੈ ਮਹਾਜਨ ਅਤੇ ਸੰਜੀਵ ਸਿੰਟੂ ਆਦਿ ਹਾਜ਼ਰ ਸਨ |