ਘਰੋਟਾ, 4 ਫਰਵਰੀ (ਸੰਜੀਵ ਗੁਪਤਾ)-ਬਾਬਾ ਨਾਗ਼ਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਘਰੋਟਾ ਵਿਖੇ ਸਲਾਨਾ ਉਤਸਵ 'ਵੰਦੇ ਮਾਤਰਮ' ਅਮਿੱਟ ਛਾਪ ਛੱਡਦਾ ਹੋਇਆ ਸਫਲਤਾ ਪੂਰਵਕ ਸਮਾਪਤ ਹੋਇਆ | ਪ੍ਰੋਗਰਾਮ ਦੀ ਸ਼ੁਰੂਆਤ ਸਰਸਵਤੀ ਮਾਤਾ ਦੀ ਆਰਾਧਨਾ ਨਾਲ ਹੋਈ | ਪਿ੍ੰਸੀਪਲ ਅਰਾਧਨਾ ਸ਼ਰਮਾ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ, ਜਦੋਂ ਕਿ ਸਰਵਹਿੱਤਕਾਰੀ ਸਿੱਖਿਆ ਸਮਿਤੀ, ਪੰਜਾਬ ਦੇ ਪ੍ਰਧਾਨ ਮੇਜਰ ਜਨਰਲ ਸੁਰੇਸ਼ ਖਜੂਰੀਆ ਮੁੱਖ ਮਹਿਮਾਨ ਸਨ | ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੀਮਤੀ ਲਾਲ, ਮੈਨੇਜਰ ਸੋਮਨਾਥ, ਕੈਪਟਨ ਰਘੂਨਾਥ ਸਿੰਘ, ਬਚਨ ਸਿੰਘ, ਵਿਭਾਗ ਸਕੱਤਰ ਵਿਸ਼ਾਲ ਕੁਮਾਰ, ਪਿ੍ੰਸੀਪਲ ਜੋਤੀ, ਕੰਚਨ, ਕਮਾਂਡਰ ਅਸ਼ੋਕ ਸ਼ਰਮਾ, ਪ੍ਰਦੀਪ ਕੁਮਾਰ, ਸਾਬਕਾ ਅਧਿਆਪਕ ਤੇ ਸਾਬਕਾ ਵਿਦਿਆਰਥੀ ਵੀ ਮੌਜੂਦ ਸਨ | ਮੁੱਖ ਮਹਿਮਾਨ ਮੇਜਰ ਜਨਰਲ ਖਜੂਰੀਆ ਨੇ ਆਪਣੇ ਸੰਬੋਧਨ 'ਚ ਵਿੱਦਿਆ ਭਾਰਤੀ ਤੇ ਸਰਵਹਿੱਤਕਾਰੀ ਸਿੱਖਿਆ ਸਮਿਤੀ ਦੇ ਉਦੇਸ਼ਾਂ 'ਤੇ ਚਾਨਣਾ ਪਾਇਆ | ਯੂ.ਕੇ.ਜੀ. ਦੇ ਵਿਦਿਆਰਥੀਆਂ ਨੇ ਗੁਰੂ ਪ੍ਰਤੀ ਸ਼ਰਧਾ ਦਾ ਸੰਦੇਸ਼ ਦਿੰਦੇ ਹੋਏ ਏਕਲਵਯ ਨਾਟਕ ਪੇਸ਼ ਕੀਤਾ | ਨਰਸਰੀ ਤੇ ਐਲ.ਕੇ.ਜੀ. ਦੇ ਛੋਟੇ ਬੱਚਿਆਂ ਨੇ ਵਾਤਾਵਰਨ ਨੂੰ ਬਚਾਉਣ ਲਈ ਸਮਰਪਿਤ ਇਕ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ | ਪਹਿਲੀ, ਦੂਜੀ ਤੇ ਤੀਜੀ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਮਾਪਿਆਂ ਲਈ ਪਿਆਰ ਤੇ ਭਵਿੱਖ ਵਿਚ ਪਲਾਸਟਿਕ ਤੋਂ ਬਚਣ ਦੀ ਵਚਨਬੱਧਤਾ ਦਾ ਸੰਦੇਸ਼ ਸਾਂਝਾ ਕੀਤਾ | ਸ਼ਹੀਦ ਭਗਤ ਸਿੰਘ ਨਾਟਕ, ਆਪ੍ਰੇਸ਼ਨ ਸਿੰਦੂਰ, ਸ਼ਿਵ ਤਾਂਡਵ ਤੇ ਬਾਲ ਮਜ਼ਦੂਰੀ ਵਰਗੇ ਪ੍ਰੋਗਰਾਮ ਵੀ ਸਟੇਜ 'ਤੇ ਪੇਸ਼ ਕੀਤੇ ਗਏ | ਮੁੱਖ ਬੁਲਾਰੇ ਨੇ ਸਕੂਲ ਦੀ ਪ੍ਰਸ਼ੰਸਾ ਕੀਤੀ | 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਗਿੱਧੇ ਤੇ ਭੰਗੜੇ ਨੇ ਸਭ ਨੂੰ ਮੰਤਰ ਮੁਗਧ ਕਰ ਦਿੱਤਾ | ਪਿ੍ੰਸੀਪਲ ਅਰਾਧਨਾ ਸ਼ਰਮਾ ਨੇ ਸਕੂਲ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ ਸਾਲਾਨਾ ਰਿਪੋਰਟ ਪੇਸ਼ ਕੀਤੀ | ਬੋਰਡ ਦੇ 5ਵੀਂ, 8ਵੀਂ ਤੇ 10ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਪ੍ਰੋਗਰਾਮ ਦਾ ਅੰਤ ਵੰਦੇ ਮਾਤਰਮ ਨਾਲ ਹੋਇਆ |