16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਸਕੂਲ, ਹਸਪਤਾਲ, ਥਾਣਾ ਤੇ ਸ਼ਮਸ਼ਾਨਘਾਟ ਨੰੂ ਜਾਂਦੇ ਰਸਤੇ 'ਚ ਖੜ੍ਹਾ ਗੰਦਾ ਪਾਣੀ ਆਵਾਜਾਈ 'ਚ ਕਰ ਰਿਹਾ ਪ੍ਰੇਸ਼ਾਨੀ ਪੈਦਾ

Ad Position 21
No active advertisement
ਅਜੀਤ ਡੈਸਕ 05-02-2026
ਗੁਰਦਾਸਪੁਰ, 4 ਫਰਵਰੀ (ਚੱਕਰਾਜਾ)-ਕਸਬਾ ਦੋਰਾਂਗਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੀ.ਐਚ.ਸੀ, ਪੁਲਿਸ ਥਾਣਾ ਤੇ ਕਸਬੇ ਦੇ ਸ਼ਮਸ਼ਾਨਘਾਟ ਨੰੂ ਜਾਂਦੀ ਸੜਕ, ਜਿਸ 'ਚ ਖੜ੍ਹਾ ਗੰਦਾ ਪਾਣੀ ਆਵਾਜਾਈ 'ਚ ਭਾਰੀ ਪ੍ਰੇਸ਼ਾਨੀਆਂ ਪੈਦਾ ਕਰ ਰਿਹਾ ਹੈ ਤੇ ਉਕਤ ਥਾਵਾਂ 'ਤੇ ਜਾਣ ਲਈ ਲੋਕਾਂ ਨੰੂ ਗੰਦੇ ਪਾਣੀ 'ਚੋਂ ਲੰਘ ਕੇ ਜਾਣਾ ਪੈ ਰਿਹਾ ਹੈ | ਘਰਾਂ ਨੇੜੇ ਖੜ੍ਹਾ ਗੰਦਾ ਪਾਣੀ, ਜਿਸ ਦਾ ਕੋਈ ਨਿਕਾਸ ਨਾ ਹੋਣ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ | ਇਹ ਸਮੱਸਿਆ ਪਿਛਲੇ ਲੰਬੇ ਸਮੇਂ ਤੋਂ ਬਣੀ ਹੋਈ ਹੈ | ਇਸ ਸਬੰਧੀ ਕਸਬਾ ਵਾਸੀਆਂ ਨੇ ਦੱਸਿਆ ਕਿ ਸੜਕ 'ਚ ਖੜੇ੍ਹ ਇਸ ਗੰਦੇ ਪਾਣੀ ਦੇ ਨਿਕਾਸ ਨੰੂ ਲੈ ਕੇ ਉਨ੍ਹਾਂ ਵਲੋਂ ਕੁੱਝ ਸਮਾਂ ਪਹਿਲਾਂ ਉਸ ਸਮੇਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੱਕ ਵੀ ਪਹੁੰਚ ਕੀਤੀ ਗਈ ਸੀ ਤੇ ਕੇਂਦਰੀ ਕਾਨੰੂਨ ਮੰਤਰੀ ਅਰਜਨ ਰਾਮ ਮੇਘਵਾਲ ਵੀ ਇਸ ਪਿੰਡ ਦਾ ਦੌਰਾ ਕਰ ਚੁੱਕੇ ਹਨ, ਜਿਨ੍ਹਾਂ ਨੰੂ ਉਨ੍ਹਾਂ ਵਲੋਂ ਸਮੱਸਿਆਵਾਂ ਦੱਸੀਆਂ ਗਈਆਂ ਸਨ, ਜਿਸ ਨੰੂ ਲੈ ਕੇ ਸਰਕਾਰ ਵਲੋਂ ਕਰੋੜਾਂ ਰੁਪਏ ਦੇ ਵੰਡ ਵੀ ਇਸ ਗੰਦੇ ਪਾਣੀ ਦੇ ਨਿਕਾਸ ਦੇ ਪ੍ਰੋਜੈਕਟ ਲਈ ਜਾਰੀ ਕੀਤੇ ਗਏ ਸਨ | ਪਰ ਜ਼ਮੀਨੀ ਪੱਧਰ 'ਤੇ ਇਹ ਪੂਰੇ ਪੈਸੇ ਖ਼ਰਚ ਨਾ ਹੋ ਕੇ ਸਗੋਂ ਇਸ ਦੀ ਵੱਡੇ ਪੱਧਰ 'ਤੇ ਦੁਰਵਰਤੋਂ ਹੋਈ ਹੈ | ਜਿਸ ਦੇ ਚੱਲਦਿਆਂ ਇਸ ਸਮੇਂ ਸਥਿਤੀ ਅਜਿਹੀ ਬਣੀ ਹੋਈ ਹੈ ਕਿ ਸੜਕ 'ਚ ਖੜ੍ਹੇ ਪਾਣੀ ਕਾਰਨ ਸਕੂਲ ਜਾਣ ਵਾਲੇ ਬੱਚਿਆਂ ਤੇ ਸਟਾਫ਼ ਨੰੂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਸਬਾ ਵਾਸੀਆਂ ਨੇ ਦੱਸਿਆ ਕਿ ਪਾਣੀ ਦੇ ਨਿਕਾਸ ਲਈ ਆਏ ਫ਼ੰਡਾਂ ਨਾਲ ਇਸ ਪ੍ਰੋਜੈਕਟ ਦਾ ਕੰਮ ਕਰਵਾਉਣ ਵਾਲੇ ਠੇਕੇਦਾਰ ਤੋਂ ਜਦ ਇਸ ਸਬੰਧੀ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਇਹ ਪ੍ਰੋਜੈਕਟ ਪਿਛਲੇ ਤਿੰਨ ਸਾਲਾ ਤੋਂ ਮੁਕੰਮਲ ਕਰ ਚੁੱਕਾ ਹੈ | ਪਰ ਪੰਚਾਇਤ ਵਲੋਂ ਸਫ਼ਾਈ ਨਾ ਕਰਵਾਉਣ ਕਾਰਨ ਇਹ ਸਮੱਸਿਆ ਆ ਰਹੀ ਹੈ | ਉੱਧਰ ਦੂਜੇ ਪਾਸੇ ਪਿੰਡ ਦੇ ਸਰਪੰਚ ਨੇ ਕਿਹਾ ਕਿ ਫ਼ੰਡਾਂ ਦੀ ਵੱਡੀ ਦੁਰਵਰਤੋਂ ਹੋਈ ਹੈ ਤੇ ਪ੍ਰੋਜੈਕਟ ਅਜੇ ਤੱਕ ਅਧੂਰਾ ਹੈ | ਜਿਸ ਕਾਰਨ ਲੋਕਾਂ ਨੰੂ ਸਮੱਸਿਆਵਾਂ ਆ ਰਹੀਆਂ ਹਨ | ਕਸਬਾ ਵਾਸੀਆਂ ਵਲੋਂ ਇਸ ਵੇਲੇ ਬਣੀ ਇਹ ਵੱਡੀ ਸਮੱਸਿਆ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਧਿਆਨ 'ਚ ਵੀ ਲਿਆਂਦੀ ਗਈ ਹੈ | ਉਨ੍ਹਾਂ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਜਿਥੇ ਪਾਣੀ ਦੇ ਨਿਕਾਸ ਦੇ ਪੋ੍ਰਜੈਕਟ ਲਈ ਆਏ ਫ਼ੰਡਾਂ ਦੀ ਜਾਂਚ ਕੀਤੀ
Ad Position 22
No active advertisement
ਪਿਛਲੀ ਖ਼ਬਰ ਮੁਹੱਲਾ ਕਲੀਨਿਕ ਪੁਰਾਣਾ ਸ਼ਾਲਾ ਵਿਖੇ ਮੁਲਾਜ਼ਮਾਂ ਦੇ ਆਪਸੀ ਕਾਟੋ ਕਲੇਸ਼ ਕਾਰਨ ਮਰੀਜ਼ ਪ੍ਰੇਸ਼ਾਨ ਅਗਲੀ ਖ਼ਬਰ ਨੰਬਰਦਾਰ ਯੂਨੀਅਨ ਵਲੋਂ ਤਹਿਸੀਲਦਾਰ ਨੂੰ ਮੰਗ ਪੱਤਰ
Ad Position 24