16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਮੁਹੱਲਾ ਕਲੀਨਿਕ ਪੁਰਾਣਾ ਸ਼ਾਲਾ ਵਿਖੇ ਮੁਲਾਜ਼ਮਾਂ ਦੇ ਆਪਸੀ ਕਾਟੋ ਕਲੇਸ਼ ਕਾਰਨ ਮਰੀਜ਼ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 05-02-2026
ਗੁਰਦਾਸਪੁਰ, 4 ਫਰਵਰੀ (ਅਸ਼ੋਕ ਸ਼ਰਮਾ)-ਗੁਰਦਾਸਪੁਰ ਦੇ ਪ੍ਰਸਿੱਧ ਕਸਬਾ ਪੁਰਾਣਾ ਸ਼ਾਲਾ ਸਥਿਤ ਮੁਹੱਲਾ ਕਲੀਨਿਕ ਵਿਖੇ ਡਾਕਟਰਾਂ ਤੇ ਕਰਮਚਾਰੀਆਂ ਦੇ ਚੱਲ ਰਹੇ ਆਪਸੀ ਝਗੜੇ ਨਾਲ ਮਰੀਜ਼ਾਂ ਨੂੰ ਕਾਫੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ | ਇਸ ਪਾਸੇ ਸਿਹਤ ਵਿਭਾਗ ਗੰਭੀਰ ਨਾ ਹੋਣ ਕਰਕੇ ਲੋਕ ਨਿਰਾਸ਼ਾ ਦੇ ਆਲਮ 'ਚ ਹਨ | ਜਾਣਕਾਰੀ ਦਿੰਦੇ ਹੋਏ ਬਾਬਾ ਪ੍ਰੀਤਮ ਸਿੰਘ ਪੁਰਾਣਾ ਸ਼ਾਲਾ, ਨੱਥਾ ਸਿੰਘ, ਹਜ਼ਾਰਾ ਸਿੰਘ, ਪਿਆਰਾ ਸਿੰਘ, ਚੈਨ ਸਿੰਘ, ਦਲਜੀਤ ਕੌਰ, ਪਿਆਰ ਕੌਰ, ਸਤਪਾਲ, ਪ੍ਰੀਤਮ ਸਿੰਘ ਅਤੇ ਸੋਮਰਾਜ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੁਹੱਲਾ ਕਲੀਨਿਕਾਂ ਰਾਹੀਂ ਹਰ ਵਰਗ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦਾ ਲਾਭ ਮਿਲ ਰਿਹਾ ਹੈ ਤੇ ਮੁਹੱਲਾ ਕਲੀਨਿਕ ਦੇ ਡਾ: ਪਿ੍ੰਸ ਦੀਆਂ ਵਧੀਆ ਸੇਵਾਵਾਂ ਚੱਲ ਰਹੀਆਂ ਸਨ | ਪਰ ਕਲੀਨਿਕ ਸਟਾਫ਼ ਦੀ ਖਿੱਚੋਤਾਣ ਨਾਲ ਲੋਕ ਕਾਫੀ ਦੁਬਿਧਾ ਵਿਚ ਹਨ | ਉਨ੍ਹਾਂ ਦੱਸਿਆ ਕਿ ਡਾ: ਪਿ੍ੰਸ ਦਾ ਇੱਥੋਂ ਤਬਾਦਲਾ ਹੋਣ ਤੋਂ ਬਾਅਦ ਡਾ: ਜੀਵਨ ਦਾ ਰਵੱਈਆ ਚੰਗਾ ਨਾ ਹੋਣ ਕਰਕੇ ਕਲੀਨਿਕ ਦਾ ਮਾਹੌਲ ਕਾਫੀ ਚਿੰਤਾਜਨਕ ਬਣਿਆ ਹੈ | ਉਕਤ ਡਾਕਟਰ ਨੇ ਕੁਝ ਮੁਲਾਜ਼ਮਾਂ 'ਤੇ ਪਰਚਾ ਵੀ ਦਰਜ ਕਰਵਾਇਆ ਸੀ | ਜਦੋਂ ਕਿ ਹੁਣ ਇਸ ਪਰਚੇ ਦੀ ਪਿੰਡ ਵਾਸੀਆਂ ਨੇ ਜਾਂਚ ਤੋਂ ਬਾਅਦ ਡੀ.ਐਸ.ਪੀ ਤੋਂ ਪਰਚਾ ਕਰਨ ਦੀ ਮੰਗ ਕੀਤੀ ਹੈ | ਉਨ੍ਹਾਂ ਦੱਸਿਆ ਕਿ ਟੈੱਸਟ ਵਗ਼ੈਰਾ ਸਭ ਠੀਕ ਚੱਲ ਰਹੇ ਹਨ ਅਤੇ ਕੁਝ ਦਵਾਈਆਂ ਦੀ ਘਾਟ ਹੋਣ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ | ਉਨ੍ਹਾਂ ਨੇ ਸਿਹਤ ਮੰਤਰੀ ਪੰਜਾਬ ਪਾਸੋਂ ਮੰਗ ਕੀਤੀ ਕਿ ਮੁਹੱਲਾ ਕਲੀਨਿਕ 'ਚ ਦਵਾਈ ਦੇ ਨਾਲ ਨਾਲ ਸਟਾਫ ਦੇ ਮਤਭੇਦ ਨੂੰ ਖਤਮ ਕਰਵਾਉਣ ਲਈ ਸਿਵਲ ਸਰਜਨ ਗੁਰਦਾਸਪੁਰ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ, ਜਿਸ ਨਾਲ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਤੇ ਟਰਾਂਸਕੋ ਦੇ ਪੈਨਸ਼ਨਰਾਂ ਦੀ ਮੀਟਿੰਗ ਅਗਲੀ ਖ਼ਬਰ ਸਕੂਲ, ਹਸਪਤਾਲ, ਥਾਣਾ ਤੇ ਸ਼ਮਸ਼ਾਨਘਾਟ ਨੰੂ ਜਾਂਦੇ ਰਸਤੇ 'ਚ ਖੜ੍ਹਾ ਗੰਦਾ ਪਾਣੀ ਆਵਾਜਾਈ 'ਚ ਕਰ ਰਿਹਾ ਪ੍ਰੇਸ਼ਾਨੀ ਪੈਦਾ...
Ad Position 24