16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਛੱਤੀ ਡਿਹਾਓਰੀ ਗੁਰਦੁਆਰਾ ਹਰਚੋਵਾਲ ਵਿਖੇ ਸਮਾਜ ਸੇਵੀ ਰਿਆੜ ਵਲੋਂ ਸੰੰਗਤ ਲਈ ਵਾਟਰ ਕੂਲਰ ਭੇਟ

Ad Position 21
No active advertisement
ਅਜੀਤ ਡੈਸਕ 05-02-2026
ਬਟਾਲਾ, 4 ਫਰਵਰੀ (ਸਤਿੰਦਰ ਸਿੰਘ)-ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਆਉਂਦਾ ਕਸਬਾ ਹਰਚੋਵਾਲ ਗੁਰਦੁਆਰਾ ਛੱਤੀ ਡਿਹਾਓਰੀ ਵਿਖੇ ਸੰਗਤਾਂ ਲਈ ਸਾਫ਼-ਸੁਥਰਾ ਪਾਣੀ ਮੁੱਹਈਆ ਕਰਵਾਉਣ ਲਈ ਵਾਟਰ ਕੂਲਰ ਲਗਾਇਆ ਗਿਆ | ਇਹ ਵਾਟਰ ਕੂਲਰ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਜਨਰਲ ਸਕੱਤਰ ਤੇ ਸਮਾਜ ਸੇਵੀ ਆਗੂ ਭਾਈ ਗਗਨਦੀਪ ਸਿੰਘ ਰਿਆੜ ਵਲੋਂ ਵਡੇਰੇ ਬਜ਼ੁਰਗਾਂ ਦੀ ਯਾਦ 'ਚ ਲਗਾਇਆ ਗਿਆ ਹੈ | ਆਉਣ ਵਾਲੇ ਸਮੇਂ ਕਸਬਾ ਹਰਚੋਵਾਲ ਵਿਖੇ ਲੋੜੀਂਦੀਆਂ ਸਥਾਨਾਂ ਉਪਰ ਹੋਰ ਵਾਟਰ ਕੂਲਰ ਲਗਾਏ ਜਾਣਗੇ, ਕਿਉਂਕਿ ਗਰਮੀ ਦੇ ਮੌਸਮ ਦੌਰਾਨ ਇਨ੍ਹਾਂ ਵਾਟਰ ਕੂਲਰ 'ਤੇ ਪਾਣੀ ਲੈਣ ਵਾਲੇ ਲੋਕਾਂ ਦੀ ਜ਼ਰੂਰਤ ਵੱਧ ਜਾਂਦੀ ਹੈ | ਇਸ ਸਬੰਧੀ ਗਗਨਦੀਪ ਸਿੰਘ ਰਿਆੜ ਨੇ ਕਿਹਾ ਕਿ ਗੁਰਬਾਣੀ 'ਚ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ, ਜੋ ਇਸ ਦੀ ਪਵਿੱਤਰਤਾ ਤੇ ਮਹੱਤਤਾ ਨੂੰ ਦਰਸਾਉਂਦਾ ਹੈ | ਇਸ ਮੌਕੇ ਪ੍ਰਤਾਪ ਸਿੰਘ ਤਾਂਬਾ, ਸੁਰਿੰਦਰ ਸਿੰਘ ਛਿੰਦਾ, ਸੰਜੀਵ ਕੁਮਾਰ, ਮਹਿਕਦੀਪ ਸਿੰਘ ਰਿਆੜ, ਅਮਨਦੀਪ ਸਿੰਘ ਰਿਆੜ, ਅਮਰੀਕ ਸਿੰਘ ਮੀਕਾ ਹਰਚੋਵਾਲ, ਸੂਬੇਦਾਰ ਬਿਕਰਮਜੀਤ ਸਿੰਘ ਹਰਚੋਵਾਲ, ਮੁਖਵਿੰਦਰ ਸਿੰਘ ਵਡਾਲੀ, ਸੁਖਵਿੰਦਰ ਸਿੰਘ ਚਾਹਲ, ਸੁਖਦੇਵ ਸਿੰਘ ਮੰਗੂ, ਮੁਖਵਿੰਦਰ ਸਿੰਘ ਚਾਹਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਹੀਂ ਰੁਕ ਰਿਹਾ ਬਟਾਲਾ 'ਚ ਚੋਰੀਆਂ ਦਾ ਸਿਲਸਿਲਾ, ਫਿਰ ਟੁੱਟੇ 3 ਦੁਕਾਨਾਂ ਦੇ ਤਾਲੇ, ਨਕਦੀ ਤੇ ਕੀਮਤੀ ਸਾਮਾਨ ਚੋਰੀ ਅਗਲੀ ਖ਼ਬਰ ਨਸ਼ੇ ਦਾ ਸੇਵਨ ਕਰਦਾ ਇਕ ਗਿ੍ਫ਼ਤਾਰ
Ad Position 24