ਗੁਰਦਾਸਪੁਰ/ਦੀਨਾਨਗਰ, 4 ਫਰਵਰੀ (ਚੱਕਰਾਜਾ/ਸੋਢੀ)-ਮਸੀਹ ਭਾਈਚਾਰੇ ਦੇ ਪਾਸਟਰ ਸਾਹਿਬਾਨਾਂ ਦੀ ਵਿਸ਼ੇਸ਼ ਮੀਟਿੰਗ ਦੀਨਾਨਗਰ ਦੇ ਅਵਾਂਖਾਂ ਵਿਖੇ ਪਾਸਟਰ ਰਾਹੁਲ ਮਸੀਹ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਪੰਜਾਬ ਕ੍ਰਿਸਚਨ ਫ਼ਰੰਟ ਦੇ ਫਾਉਂਡਰ ਤੇ ਪ੍ਰਧਾਨ ਪੰਜਾਬ ਵਿਕਟਰ ਮਸੀਹ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ, ਜਿਨ੍ਹਾਂ ਦਾ ਪਾਸਟਰ ਸਾਹਿਬਾਨਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਪੰਜਾਬ ਪ੍ਰਧਾਨ ਵਿਕਟਰ ਮਸੀਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਵਚਨ ਨੰੂ ਫੈਲਾਉਣ ਲਈ ਜੋ ਪਾਸਟਰ ਸਾਹਿਬਾਨ ਦਿਨ ਰਾਤ ਮਿਹਨਤ ਕਰ ਰਹੇ ਹਨ, ਉਨ੍ਹਾਂ ਨੰੂ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਨੇ ਮਸੀਹ ਭਾਈਚਾਰੇ ਦੇ ਮੌਜੂਦਾ ਹਾਲਾਤਾਂ 'ਤੇ ਡੂੰਘੀ ਚਰਚਾ ਤੇ ਕਿਹਾ ਕਿ ਮਸੀਹੀ ਸਮਾਜ ਨੰੂ ਅੱਜ ਕਈ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਸਮੂਹ ਮਸੀਹ ਆਗੂਆਂ ਤੇ ਪਾਸਟਰ ਸਾਹਿਬਾਨਾਂ ਨੰੂ ਅਪੀਲ ਕੀਤੀ ਕਿ ਉਹ ਆਪਸੀ ਮਤਭੇਦ ਭੁਲਾ ਕੇ ਇਕ ਪਲੇਟਫ਼ਾਰਮ 'ਤੇ ਇਕੱਠੇ ਹੋਣ ਤਾਂ ਜੋ ਮਸੀਹ ਭਾਈਚਾਰੇ ਦੀ ਆਵਾਜ਼ ਨੰੂ ਸਰਕਾਰਾਂ ਤੱਕ ਪਹੁੰਚਾਇਆ ਜਾ ਸਕੇ | ਪ੍ਰਬੰਧਕ ਪਾਸਟਰ ਰਾਹੁਲ ਮਸੀਹ ਨੇ ਵਿਕਟਰ ਮਸੀਹ ਦਾ ਧੰਨਵਾਦ ਕੀਤਾ | ਇਸ ਮੌਕੇ ਪਾਸਟਰ ਰਾਹੁਲ ਮਸੀਹ, ਪਾਸਟਰ ਦੀਪਕ ਮਸੀਹ, ਪਾਸਟਰ ਵਿਸ਼ਾਲ ਮਸੀਹ, ਪਾਸਟਰ ਜੌਨ ਮਸੀਹ, ਪੰਜਾਬ ਕ੍ਰਿਸਚਨ ਫ਼ਰੰਟ ਦੇ ਸਕੱਤਰ ਅਣਥੋਨੀ, ਪਾਸਟਰ ਪ੍ਰਦੀਪ ਮਸੀਹ, ਜ਼ਿਲ੍ਹਾ ਯੂਥ ਪ੍ਰਧਾਨ ਕ੍ਰਿਸਚਨ ਫ਼ਰੰਟ ਸੁਲੇਮਾਨ ਮਸੀਹ, ਅਣਥੋਨੀ ਮਸੀਹ, ਪਾਸਟਰ ਰੋਹਿਤ ਲੋਹਗੜ੍ਹ ਆਦਿ ਹਾਜ਼ਰ ਸਨ |