16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 05-02-2026
ਗੁਰਦਾਸਪੁਰ, 4 ਫਰਵਰੀ (ਪੰਕਜ ਸ਼ਰਮਾ)-ਪੰਜਾਬੀ ਸਾਹਿਤ ਸਭਾ ਵਲੋਂ ਮਹੀਨਾਵਾਰ ਮੀਟਿੰਗ ਤੇ ਕਵੀ ਦਰਬਾਰ ਸਭਾ ਦੇ ਮੁੱਖ ਸਲਾਹਕਾਰ ਤੇ ਸੀਨੀਅਰ ਮੈਂਬਰ ਪ੍ਰੋਫੈਸਰ ਰਾਜ ਕੁਮਾਰ ਦੀ ਮੇਜ਼ਬਾਨੀ ਹੇਠ ਕਰਵਾਇਆ ਗਿਆ | ਸਭ ਤੋਂ ਪਹਿਲਾਂ ਅਕਾਲ ਚਲਾਣਾ ਕਰ ਗਏ ਸਭਾ ਦੇ ਸੀਨੀਅਰ ਮੈਂਬਰ ਕਾਮਰੇਡ ਅਵਤਾਰ ਸਿੰਘ ਨੂੰ 2 ਮਿੰਟ ਦਾ ਮੋਨ ਧਾਰ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਉਪਰੰਤ ਪਿਛਲੇ ਸਾਲ ਦੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ ਅਤੇ ਹੋਏ ਪ੍ਰੋਗਰਾਮਾਂ 'ਤੇ ਵਿਚਾਰ ਵਟਾਂਦਰਾ ਕਰਦਿਆਂ ਸਭਾ ਦੇ ਜਨਰਲ ਸਕੱਤਰ ਪ੍ਰਤਾਪ ਪਾਰਸ ਨੇ ਚਾਨਣਾ ਪਾਇਆ | ਨਵੇਂ ਸਾਲ 'ਚ ਹੋਣ ਵਾਲੀਆਂ ਗਤੀਵਿਧੀਆਂ ਵੀ ਸਾਂਝੀਆਂ ਕੀਤੀਆਂ ਗਈਆਂ | ਵਰਿੰਦਰ ਕੋਹਲੀ ਤੇ ਬਲਵਿੰਦਰ ਪੰਨੂ ਦਾ ਸਭਾ ਦੀ ਮੈਂਬਰਸ਼ਿਪ ਲੈਣ 'ਤੇ ਪ੍ਰਧਾਨ ਤਰਸੇਮ ਸਿੰਘ ਭੰਗੂ ਨੇ ਨਵੇਂ ਮੈਂਬਰਾਂ ਨੂੰ ਨਿੱਘੀ ਜੀ ਆਇਆਂ ਕਹਿ ਕੇ ਸਵਾਗਤ ਕੀਤਾ | ਕਵੀ ਦਰਬਾਰ 'ਚ ਹਰਪ੍ਰੀਤ ਕੌਰ ਸਿੰਮੀ, ਸ਼ੀਤਲ ਸਿੰਘ ਗੁਨੋਪੁਰੀ, ਬੂਟਾ ਰਾਮ ਆਜ਼ਾਦ, ਸੁਭਾਸ਼ ਦੀਵਾਨਾ, ਹਰਪਾਲ ਬੈਂਸ, ਸੁਰਿੰਦਰ ਮੋਹਨ ਸ਼ਰਮਾ ਅਤੇ ਪਵਨ ਗਰੋਟੀਆਂ ਨੇ ਆਪਣੇ ਕਲਾਮ ਪੇਸ਼ ਕੀਤੇ | ਪ੍ਰੀਤ ਰਾਣਾ, ਪ੍ਰਤਾਪ ਪਾਰਸ, ਕੇ.ਪੀ ਸਿੰਘ, ਵਰਿੰਦਰ ਕੋਹਲੀ ਤੇ ਰਜਿੰਦਰ ਸਿੰਘ ਛੀਨਾ ਨੇ ਤਰੰਨਮ ਵਿਚ ਗੀਤ ਪੇਸ਼ ਕਰਕੇ ਰੰਗ ਬੰਨਿ੍ਹਆ | ਰਾਜਨ ਤੇ੍ਰੜੀਆ ਨੇ ਬਾਲ ਕਥਾ ਤੇ ਤਰਸੇਮ ਸਿੰਘ ਭੰਗੂ ਨੇ ਨਵੀਂ ਕਹਾਣੀ ਦੇ ਅੰਸ਼ ਸਾਂਝੇ ਕੀਤੇ | ਗੁਰਦੇਵ ਭੁੱਲਰ ਨੇ ਮਰਹੂਮ ਐਮ.ਐੱਸ ਰੰਧਾਵਾ ਵਲੋਂ ਸਾਹਿਤ ਜਗਤ 'ਚ ਪਾਏ ਯੋਗਦਾਨ ਦਾ ਜ਼ਿਕਰ ਕੀਤਾ | ਪ੍ਰੋ: ਰਾਜ ਕੁਮਾਰ ਨੇ ਰੰਧਾਵਾ ਜੀ ਦੀ ਜੀਵਨੀ 'ਤੇ ਚਾਨਣਾ ਪਾ ਕੇ ਵਿਚਾਰ ਸਾਂਝੇ ਕੀਤੇ | ਸਭਾ ਦੇ ਜਨਰਲ ਸਕੱਤਰ ਪ੍ਰਤਾਪ ਪਾਰਸ ਨੇ ਸਟੇਜ ਦੀ ਕਾਰਵਾਈ ਬਾਖ਼ੂਬੀ ਨਿਭਾਈ | ਅਖੀਰ 'ਚ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਭੰਗੂ ਨੇ ਪ੍ਰੋਗਰਾਮ ਦੀ ਸਮੁੱਚੀ ਕਾਰਵਾਈ 'ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਸਾਹਿਤਕਾਰਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਕੂਲ ਆਫ਼ ਐਮੀਨੈਂਸ ਦੇ ਖਿਡਾਰੀਆਂ ਨੇ ਨੈਸ਼ਨਲ ਪੱਧਰ 'ਤੇ ਮੈਡਲ ਜਿੱਤ ਕੇ ਪੰਜਾਬ ਦਾ ਨਾਂਅ ਕੀਤਾ ਰੌਸ਼ਨ ਅਗਲੀ ਖ਼ਬਰ ਵਿਧਾਇਕ ਰੰਧਾਵਾ ਦੀ ਰਹਿਨੁਮਾਈ ਹੇਠ ਲੋਕਾਂ ਦੇ ਬਗੈਰ ਕਿਸੇ ਭੇਦਭਾਵ ਦੇ ਬਣਾਏ ਜਾ ਰਹੇ ਨੇ ਸਿਹਤ ਬੀਮਾ ਕਾਰਡ- ਆਗੂ
Ad Position 24