16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਪਿੰਡ ਸੱਖੋਵਾਲ ਦੇ ਖੇਡ ਮੈਦਾਨ 'ਚੋਂ 8 ਹਜ਼ਾਰ ਇੱਟ ਚੋਰੀ ਹੋਈ- ਸੁਖਦੇਵ ਸਿੰਘ ਸੱਖੋਵਾਲ

Ad Position 21
No active advertisement
ਅਜੀਤ ਡੈਸਕ 05-02-2026
ਸ੍ਰੀ ਹਰਿਗੋਬਿੰਦਪੁਰ, 4 ਫਰਵਰੀ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਸੱਖੋਵਾਲ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਭਾਰੀ ਸੁਖਦੇਵ ਸਿੰਘ ਨੇ ਆਪਣੇ ਸਾਥੀਆਂ ਨਾਲ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿੰਡ ਦੇ ਮੁਹਤਬਰਾਂ ਵਲੋਂ ਜੋ ਗ੍ਰਾਮ ਰੁਜ਼ਗਾਰ ਸੇਵਕ 'ਤੇ ਮਨਮਰਜ਼ੀਆਂ ਕਰਨ ਦੇ ਦੋਸ਼ ਲਗਾਏ ਜਾ ਰਹੇ ਨੇ ਉਹ ਝੂਠੇ ਹਨ | ਉਸ ਨੇ ਕਿਹਾ ਕਿ ਪਿੰਡ ਦੇ ਵਿਕਾਸ ਕਾਰਜਾਂ ਵਿਚ ਕਿਸੇ ਅਧਿਕਾਰੀ ਜਾਂ ਪਿੰਡ ਦੇ ਕਿਸੇ ਵੀ ਹੋਰ ਵਿਅਕਤੀ ਵਲੋਂ ਕੋਈ ਦਖ਼ਲ ਅੰਦਾਜ਼ੀ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਸੰਨ 2023 ਵਿਚ ਵਿਧਾਇਕ ਅਮਰਪਾਲ ਸਿੰਘ ਵਲੋਂ ਪਿੰਡ ਵਿਚ ਖੇਡ ਮੈਦਾਨ ਅਤੇ ਪਾਰਕ ਬਣਾਉਣ ਦਾ ਉਦਾਘਟਨ ਕੀਤਾ ਸੀ ਤੇ ਮਨਰੇਗਾ ਸਕੀਮ ਤਹਿਤ 60-70 ਹਜ਼ਾਰ ਦੇ ਕਰੀਬ ਪਾਰਕ ਤੇ ਛੱਪੜ ਆਦਿ ਨੂੰ ਪੱਕਾ ਕਰਨ ਲਈ ਇੱਟ ਮੰਗਵਾਈ ਗਈ ਸੀ ਤੇ ਉਸ ਵਿਚੋਂ ਹੁਣ 8000 ਦੇ ਕਰੀਬ ਇੱਟ ਗਾਇਬ ਹੋ ਗਈ ਹੈ | ਸੁਖਦੇਵ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਜੋ ਬੱਚਿਆਂ ਦੇ ਖੇਡਣ ਲਈ ਖੇਡ ਮੈਦਾਨ ਬਣਿਆ ਹੈ | ਮੈਂ ਇਸ ਗੱਲ ਦਾ ਮੌਕੇ ਦਾ ਗਵਾਹ ਹਾਂ ਕਿ ਪਿੰਡ ਸੱਖੋਵਾਲ ਦੇ ਖੇਡ ਮੈਦਾਨ 'ਚੋਂ ਅੱਠ ਹਜ਼ਾਰ ਦੇ ਕਰੀਬ ਇੱਟ ਪਿੰਡ ਦੇ ਮੁਹਤਬਰ ਵਲੋਂ ਆਪਣੇ ਟਰੈਕਟਰ ਟਰਾਲੀ 'ਤੇ ਲੱਦ ਕੇ ਚੋਰੀ ਖੜ੍ਹੀ ਹੈ | ਸੁਖਦੇਵ ਸਿੰਘ ਨੇ ਹਲਕਾ ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ ਤੇ ਬਲਾਕ ਸ੍ਰੀ ਹਰਿਗੋਬਿੰਦਪੁਰ ਦੇ ਬੀ.ਡੀ.ਪੀ.ਓ. ਨੂੰ ਅਪੀਲ ਕੀਤੀ ਖੇਡ ਮੈਦਾਨ 'ਚੋਂ ਚੋਰੀ ਹੋਈ ਇੱਟ ਦੀ ਜਾਂਚ ਕਰਵਾਈ ਜਾਵੇ ਕਿ ਕਿੱਥੇ ਗਈ ਹੈ | ਇਸ ਸਮੇਂ ਗੁਰਮੁੱਖ ਸਿੰਘ, ਹਰਦੇਵ ਸਿੰਘ ਰੂਪ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਐੱਮ.ਐੱਲ. ਪੁਰੀ ਚਿਲਡਰਨ ਹਾਈ ਸਕੂਲ 'ਚ ਬੱਚਿਆਂ ਦੇ ਰੱਸੀ ਟੱਪਣ ਦੇ ਮੁਕਾਬਲੇ ਕਰਵਾਏ ਅਗਲੀ ਖ਼ਬਰ ਅਕਾਲੀ ਵਰਕਰਾਂ ਨੇ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਦੀ ਖੁਸ਼ੀ 'ਚ ਲੱਡੂ ਵੰਡੇ
Ad Position 24