ਕਲਾਨੌਰ, 4 ਫਰਵਰੀ (ਪੁਰੇਵਾਲ)-ਸਥਾਨਕ ਸ੍ਰੀ ਐੱਲ.ਐੱਲ. ਪੁਰੀ ਚਿਲਡਰਨ ਹਾਈ ਸਕੂਲ 'ਚ ਪਿ੍ੰਸੀਪਲ ਸ੍ਰੀ ਸੱਤਿਆ ਸਿੰਘ ਠਾਕੁਰ, ਉਪ ਪਿ੍ੰਸੀਪਲ ਸ੍ਰੀਮਤੀ ਨੰਦਿਤਾ, ਸਕੂਲ ਪ੍ਰਬੰਧਕ ਰਾਮ ਸਿੰਘ ਠਾਕੁਰ, ਮੈਨੇਜਿੰਗ ਡਾਇਰੈਕਟਰ ਨਿਰਮਲ ਪ੍ਰਧਾਨ ਤੇ ਸਲਾਹਕਾਰ ਅੰਮਿ੍ਤਾ ਠਾਕੁਰ ਦੀਆਂ ਹਦਾਇਤਾਂ 'ਤੇ ਸਕੂਲ ਅਧਿਆਪਕਾਂ ਵਲੋ ਬੱਚਿਆਂ ਦੇ ਸਹਿਯੋਗ ਨਾਲ ਰੱਸੀ ਟੱਪਣ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਦੂਸਰੀ ਜਮਾਤ ਤੋਂ 10ਵੀਂ ਜਮਾਤ ਤੱਕ ਦੇ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ | ਵੱਖ-ਵੱਖ ਉਮਰ ਵਰਗ ਦੇ ਬੱਚਿਆਂ ਦਰਮਿਆਨ ਆਯੋਜਿਤ ਮੁਕਾਬਲਿਆਂ 'ਚ ਰੈਫ਼ਰੀ ਦੀ ਭੂਮਿਕਾ ਮਿਸ ਪੱਲਵੀ, ਨਿਸ਼ਾ, ਕਾਜਲ, ਰਿਸ਼ਿਕਾ, ਪੁਨੀਤ ਕੌਰ ਤੇ ਨਿਕਿਤਾ ਨੇ ਨਿਭਾਈ | ਇਸ ਦੌਰਾਨ ਪਿ੍ੰਸੀਪਲ ਸ੍ਰੀ ਸੱਤਿਆ ਸਿੰਘ ਠਾਕੁਰ ਨੇ ਦੱਸਿਆ ਕਿ ਲੜਕਿਆਂ 'ਚ 6ਵੀਂ ਜਮਾਤ ਦੇ ਕਾਰਤਿਕਪਾਲ ਨੇ ਪਹਿਲਾ ਤੇ 8ਵੀਂ ਜਮਾਤ ਦਾ ਨਵਦੀਪ ਮੈਹਰਾ ਦੂਸਰੇ ਸਥਾਨ 'ਤੇ ਰਿਹਾ | ਇਸੇ ਤਰ੍ਹਾਂ ਲੜਕੀਆਂ ਦੇ ਰੱਸੀ ਟੱਪਣ ਮੁਕਾਬਲੇ 'ਚ 9ਵੀਂ ਜਮਾਤ ਦੀ ਕਾਜਲ ਪਹਿਲੇ ਤੇ 7ਵੀਂ ਦੀ ਸਹਿਜਦੀਪ ਕੌਰ ਦੂਸਰੇ ਸਥਾਨ 'ਤੇ ਰਹੀਆਂ | ਪਿ੍ੰ. ਠਾਕੁਰ ਨੇ ਜੇਤੂ ਬੱਚਿਆਂ ਦੀ ਹੌਂਸਲਾ ਅਫ਼ਜਾਈ ਕੀਤੀ | ਇਨ੍ਹਾਂ ਮੁਕਾਬਲਿਆਂ ਦੌਰਾਨ ਸ੍ਰੀਮਤੀ ਵੰਦਨਾ ਕੁਮਾਰੀ, ਕੰਵਲਜੀਤ ਕੌਰ, ਰਮਨਦੀਪ ਸਿੰਘ, ਰਣਜੀਤ ਕੌਰ, ਪੂਨਮ ਸ਼ਰਮਾ, ਵੰਦਨਾ, ਸ਼ਾਲੂ ਸ਼ਰਮਾ, ਸਨੇਹਾ ਠਾਕੁਰ, ਸੇਜਲ ਦਾ ਵੀ ਯੋਗਦਾਨ ਰਿਹਾ |