ਤਿੱਬੜ, 4 ਫਰਵਰੀ (ਸੋਹਨ ਮਲਿਕ)-ਪਿੰਡ ਮੁਸਤਫਾਬਾਦ ਜੱਟਾਂ ਵਿਖੇ ਗ੍ਰਾਮ ਪੰਚਾਇਤ ਵਲੋਂ ਸਰਪੰਚ ਸਤਨਾਮ ਸਿੰਘ ਬੋਪਾਰਾਏ ਦੀ ਰਹਿਨੁਮਾਈ ਹੇਠ ਲੋਕਾਂ ਦੀ ਸਹੂਲਤ ਲਈ ਕੁਰਸੀਆਂ ਲਗਾਈਆਂ ਹਨ | ਇਸ ਸਬੰਧੀ ਪੰਚਾਇਤ ਨੇ ਦੱਸਿਆ ਕਿ ਪਿੰਡ ਦੇ ਹਰ ਮੋੜ, ਕਬਰਸਤਾਨ, ਸ਼ਮਸ਼ਾਨਘਾਟ, ਗਿਰਜਾਘਰ ਅਤੇ ਗੁਰਦੁਆਰਾ ਸਾਹਿਬ ਆਦਿ ਵਿਖੇ ਸੀਮੈਂਟ ਨਾਲ ਤਿਆਰ ਕੁਰਸੀਆਂ ਲੋਕਾਂ ਦੇ ਬੈਠਣ ਲਈ ਲਗਾਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਲਈ ਪੰਚਾਇਤ ਵਲੋਂ ਹਰ ਪੱਖੋਂ ਢੁਕਵੇਂ ਪ੍ਰਬੰਧ ਤੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਤਾਂ ਜੋ ਪਿੰਡ ਵਾਸੀ ਲਾਭ ਉਠਾ ਸਕਣ |