ਕਾਦੀਆਂ, 4 ਫਰਵਰੀ (ਕੁਲਵਿੰਦਰ ਸਿੰਘ)-ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐੱਨ.ਸੀ.ਸੀ. ਕੈਡਿਟਾਂ ਵਲੋਂ ਵੱਖ-ਵੱਖ ਕੈਂਪਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਮੱਲ੍ਹਾਂ ਮਾਰ ਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਕਾਲਜ ਪਿ੍ੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਤੇ ਐੱਨ.ਸੀ.ਸੀ. ਵਿੰਗ ਦੇ ਇੰਚਾਰਜ ਲੈਫ਼ਟੀਨੈਂਟ ਏ.ਐੱਨ.ਓ. ਸਤਵਿੰਦਰ ਸਿੰਘ ਨੇ ਦੱਸਿਆ ਕਿ ਐੱਨ.ਸੀ.ਸੀ. ਕੈਡਿਟਾਂ ਨੇ ਏ.ਐੱਨ.ਓ. ਲੈਫ਼ਟੀਨੈਂਟ ਸਤਵਿੰਦਰ ਸਿੰਘ ਦੀ ਨਿਗਰਾਨੀ ਹੇਠ ਸੀ.ਐੱਚ.ਐੱਮ. ਪਰਮਿੰਦਰ ਸਿੰਘ ਦੀ ਅਗਵਾਈ ਵਿਚ ਸਿਖਲਾਈ ਪ੍ਰਾਪਤ ਕਰ ਕੇ ਅੰਮਿ੍ਤਸਰ ਵਿਖੇ 10 ਰੋਜ਼ਾ ਯੁਵਾ ਆਪਦਾ ਮਿੱਤਰਾ ਕੈਂਪ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਨਮਾਨ ਹਾਸਿਲ ਕੀਤੇ ਹਨ | ਇਸੇ ਤਰ੍ਹਾਂ 8 ਰੋਜ਼ਾ ਸੀ.ਏ.ਟੀ.ਸੀ. ਕੈਂਪ ਜੋ ਬਟਾਲਾ ਵਿਖੇ ਲਗਾਇਆ ਗਿਆ ਸੀ, ਉਸ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਫਿਰ ਗਣਤੰਤਰ ਦਿਵਸ ਪਰੇਡ ਵਿਚ ਵੀ ਮਾਰਚ ਪਾਸਟ ਵਿਚ ਹਿੱਸਾ ਲੈ ਕੇ ਸਰਟੀਫ਼ਿਕੇਟ ਪ੍ਰਾਪਤ ਕਰ ਕੇ ਸਨਮਾਨ ਹਾਸਿਲ ਕੀਤੇ ਹਨ | ਐੱਨ.ਸੀ.ਸੀ. ਕੈਡਿਟਾਂ ਵਲੋਂ ਇਨ੍ਹਾਂ ਕੈਂਪਾਂ ਦੌਰਾਨ ਵੱਖ ਵੱਖ ਸਿਖਲਾਈ ਪ੍ਰਾਪਤ ਕੀਤੀ ਤੇ ਐਥਲੈਟਿਕਸਸ ਸਮੇਤ ਕੈਂਪ ਦੌਰਾਨ ਕਰਵਾਏ ਵੱਖ-ਵੱਖ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਸਨਮਾਨ ਪ੍ਰਾਪਤ ਕੀਤੇ | ਸੀਨੀਅਰ ਅੰਡਰ ਅਫ਼ਸਰ ਰੀਆ ਸਿੰਘ ਨੇ ਯੁਵਾ ਆਪ ਦਾ ਮਿੱਤਰਾ ਕੈਂਪ ਅੰਮਿ੍ਤਸਰ ਵਿਖੇ ਸੀਨੀਅਰ ਦੀ ਡਿਊਟੀ ਬਾਖ਼ੂਬੀ ਨਿਭਾਈ | ਕੈਡਿਟ ਨਵਨੀਤ ਕੌਰ ਨੇ ਸੀਨੀਅਰ ਦੀ ਡਿਊਟੀ ਸੀ.ਏ.ਸੀ.ਟੀ.ਸੀ. ਕੈਂਪ ਬਟਾਲਾ ਵਿਖੇ ਨਿਭਾਈ | ਕੈਡਿਟ ਅੰਜਲੀ ਨੇ ਕੰਪਨੀ ਕਵਾਟਰ ਮਾਸਟਰ ਦੀ ਡਿਊਟੀ ਸੀ.ਏ.ਟੀ.ਸੀ. ਕੈਂਪ ਦੌਰਾਨ ਨਿਭਾਈ | ਇਸ ਤੋਂ ਇਲਾਵਾ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕੈਡਿਟਾਂ ਵਿਚ ਅਰਸ਼ਪ੍ਰੀਤ ਸਿੰਘ, ਰਾਜਵਿੰਦਰ ਕੌਰ, ਜਸਪ੍ਰੀਤ ਕੌਰ, ਦਮਨਪ੍ਰੀਤ ਕੌਰ, ਅਲੀਸ਼ਾ, ਬਲਜੀਤ ਕੌਰ, ਹਰਪ੍ਰੀਤ ਕੌਰ, ਮੁਸਕਾਨ, ਕੁਸਮ, ਕੋਮਲਪ੍ਰੀਤ ਅਤੇ ਜਸਕਰਨ ਸਿੰਘ ਸ਼ਾਮਿਲ ਹਨ | ਕਾਲਜ ਪੁੱਜਣ 'ਤੇ ਸਮੂਹ ਐੱਨ.ਸੀ.ਸੀ. ਕੈਡਿਟਾਂ ਦਾ ਪਿ੍ੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਅਤੇ ਇੰਚਾਰਜ ਐੱਨ.ਸੀ.ਸੀ. ਵਿੰਗ ਏ.ਐੱਨ.ਓ. ਲੈਫਟੀਨੈਂਟ ਸਤਵਿੰਦਰ ਸਿੰਘ, ਸੀ.ਐੱਚ.ਐੱਮ. ਪਰਮਿੰਦਰ ਸਿੰਘ ਨੇ ਸ਼ਾਨਦਾਰ ਸਵਾਗਤ ਕੀਤਾ ਅਤੇ ਵਧੀਆ ਪ੍ਰਦਰਸ਼ਨ ਵਾਸਤੇ ਮੁਬਾਰਕਬਾਦ ਭੇਟ ਕੀਤੀ | ਕਾਲਜ ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਕਸ਼ਮੀਰ ਸਿੰਘ ਬੋਪਾਰਾਏ ਅਤੇ ਕਮੇਟੀ ਮੈਂਬਰਾਂ ਵਲੋਂ ਐੱਨ.ਸੀ.ਸੀ. ਵਿੰਗ ਦੀ ਸ਼ਾਨਦਾਰ ਪ੍ਰਾਪਤੀ ਲਈ ਮੁਬਾਰਕਬਾਦ ਭੇਟ ਕੀਤੀ ਹੈ |