ਧਿਆਨਪੁਰ, 4 ਫਰਵਰੀ (ਕੁਲਦੀਪ ਸਿੰਘ ਸੋਨੂੰ)-ਆਮ ਆਦਮੀ ਪਾਰਟੀ ਨੇ ਹਲਕਾ ਡੇਰਾ ਬਾਬਾ ਨਾਨਕ ਤੋਂ ਨੌਜਵਾਨ ਤੇ ਮਿਹਨਤੀ ਵਰਕਰ ਸਰਪੰਚ ਦਲਬੀਰ ਸਿੰਘ ਰਾਜੇਕੇ ਨੂੰ ਹਲਕਾ ਡੇਰਾ ਬਾਬਾ ਨਾਨਕ ਤੋਂ ਕੋਆਰਡੀਨੇਟਰ ਲਾਉਣ ਦੇ ਨਾਲ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ | ਇਸ ਸਬੰਧੀ ਦਲਬੀਰ ਸਿੰਘ ਰਾਜੇਕੇ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਮਾਝਾ ਜ਼ੋਨ ਦੇ ਇੰਚਾਰਜ ਸੋਨੀਆ ਮਾਨ, ਉਪ ਇੰਚਾਰਜ ਮਾਝਾ ਜ਼ੋਨ ਰੋਹਿਤ ਸਿਆਲ, ਜ਼ਿਲ੍ਹਾ ਇੰਚਾਰਜ ਡਾ. ਅਰਸ਼ਦੀਪ ਸਿੰਘ ਅਤੇ ਵਿਸ਼ੇਸ਼ ਤੌਰ 'ਤੇ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ 'ਆਪ' ਮਿਹਨਤੀ ਤੇ ਪਾਰਟੀ ਲਈ ਵਫ਼ਾਦਾਰੀ ਰੱਖਣ ਵਾਲੇ ਵਰਕਰਾਂ ਦਾ ਹਮੇਸ਼ਾ ਹੀ ਮਾਣ-ਸਨਮਾਨ ਦੇ ਹਰ ਪ੍ਰਕਾਰ ਦਾ ਮਨੋਬਲ ਉੱਚਾ ਕਰਦੀ ਹੈ | ਇਸ ਮੌਕੇ ਸਰਪੰਚ ਨਿਰਮਲ ਸਿੰਘ ਮੋਹਲੋਵਾਲੀ, ਸਰਪੰਚ ਪਵਨਦੀਪ ਕੌਰ ਡੇਰਾ ਪਠਾਣਾਂ, ਸਰਪੰਚ ਰਣਜੀਤ ਸਿੰਘ ਭੱਟੀ ਦਰਗਾਬਾਦ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਲਬੀਰ ਸਿੰਘ ਭਿੱਲਾ, ਸਰਪੰਚ ਬਲਰਾਜ ਸਿੰਘ ਖਹਿਰਾ ਸੁਲਤਾਨ, ਨਰਿੰਦਰ ਸਿੰਘ ਡਿੰਪਲ ਅਲੀਨੰਗਲ ਬਲਾਕ ਪ੍ਰਧਾਨ, ਬਖਸ਼ੀਸ਼ ਸਿੰਘ ਯੂਥ ਪ੍ਰਧਾਨ, ਸਰਪੰਚ ਤਜਿੰਦਰ ਸਿੰਘ ਸ਼ਾਹਪੁਰ ਜਾਜਨ, ਸਰਪੰਚ ਰਣਜੀਤ ਸਿੰਘ ਗਾਜੀਨੰਗਲ, ਸਰਪੰਚ ਸੁਲੱਖਣ ਸਿੰਘ ਬਸੰਤਕੋਟ, ਸਰਪੰਚ ਬਲਬੀਰ ਸਿੰਘ ਨੰਬਰਦਾਰ ਰਾਏਚੱਕ, ਮੀਨਾ ਕੁਮਾਰੀ ਰਉਵਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਪ੍ਰਧਾਨ ਸ਼ੁਭਮ ਭਾਰਦਵਾਜ ਰਾਉਵਾਲ, ਸਰਪੰਚ ਬਲਵਿੰਦਰ ਸਿੰਘ ਪਵਾਰ ਸ਼ਿਕਾਰ ਮਾਛੀਆਂ, ਐਡਵੋਕੇਟ ਵਿੱਕੀ ਸਰਪੰਚ ਸੰਗਤੂਵਾਲ, ਗੁਰਤੇਜ ਸਿੰਘ ਰਣਸੀਕੇ ਤੱਲਾ, ਗੁਰਮਨਜੀਤ ਸਿੰਘ ਰੰਧਾਵਾ ਧਾਰੋਵਾਲੀ, ਕੁਲਦੀਪ ਸਿੰਘ ਨੰਬਰਦਾਰ ਧਾਰੋਵਾਲੀ, ਨਵਨੀਤ ਸਿੰਘ ਸਤਨਾਮ ਸਿੰਘ ਨੰਬਰਦਾਰ ਧਾਰੋਵਾਲੀ, ਖਜ਼ਾਨ ਸਿੰਘ ਖਹਿਰਾ ਸੁਲਤਾਨ ਬਲਾਕ ਪ੍ਰਧਾਨ ਐਸ.ਸੀ. ਵਿੰਗ, ਸਰਪੰਚ ਲਾਡੀ ਮਾਹਲ, ਸਰਪੰਚ ਮਨਦੀਪ ਸਿੰਘ ਗਿੱਲਾਂਵਾਲੀ, ਸਰਪੰਚ ਕੁਲਦੀਪ ਸਿੰਘ ਮਹਿਮੇਚੱਕ, ਸਰਪੰਚ ਜਸਮੇਲ ਸਿੰਘ ਕੋਹਾਲੀ ਆਦਿ ਨੇ ਵਧਾਈ ਦਿੱਤੀ |