23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਗੁਰੂ ਨਾਨਕ ਮਲਟੀਵਰਸਿਟੀ ਲੁਧਿਆਣਾ ਵਲੋਂ ਡਿਵਾਈਨ ਵਿਲ ਪਬਲਿਕ ਸਕੂਲ ਦੇ ਬੱਚਿਆਂ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 06-02-2026
ਬਟਾਲਾ, 5 ਫਰਵਰੀ (ਸਤਿੰਦਰ ਸਿੰਘ)-ਪਿਛਲੇ ਦਿਨੀਂ ਗੁਰੂ ਨਾਨਕ ਮਲਟੀਵਰਸਿਟੀ ਲੁਧਿਆਣਾ ਵਲੋਂ ਪੂਰੇ ਪੰਾਬ ਦੇ ਸਕੂਲਾਂ ਅਤੇ ਕਾਲਜਾਂ ਵਿਚ ਗੁਰਮਤਿ ਇਮਤਿਹਾਨ ਲਿਆ ਗਿਆ, ਜਿਸ ਵਿਚ ਡਿਵਾਈਨ ਵਿਲ ਪਬਲਿਕ ਸਕੂਲ ਬਟਾਲਾ ਦੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਆਪਣੇ ਬੌਧਿਕ ਗਿਆਨ ਵਿਚ ਵਾਧਾ ਕੀਤਾ | ਇਹ ਇਮਤਿਹਾਨ ਤੀਜੀ ਤੋਂ 10ਵੀਂ ਜਮਾਤ ਦੇ ਵਿਦਿਆਰਥੀ ਅਤੇ ਕੁਝ ਅਧਿਆਪਕ ਵਲੋਂ ਦਿੱਤਾ ਗਿਆ | ਇਸ ਇਮਤਿਹਾਨ ਦੇ 3 ਦੌਰ ਸਨ, ਜਿਨ੍ਹਾਂ ਵਿਚ ਬੱਚਿਆਂ ਨੇ ਵਧੀਆ ਪ੍ਰਦਰਸ਼ਨ ਕਰ ਕੇ ਸਥਾਨ ਹਾਸਲ ਕੀਤੇ | ਸਕੂਲ ਦੀਆਂ 3 ਵਿਦਿਆਰਥਣਾਂ ਹਰਗੁਣਪ੍ਰੀਤ ਕੌਰ ਤੀਸਰੀ, ਸੁਪਰੀਤ ਕੌਰ ਤੀਸਰੀ ਅਤੇ ਪਰਨੀਤ ਕੌਰ 5ਵੀਂ ਨੇ ਤੀਸਰਾ ਸਥਾਨ ਹਾਸਲ ਕੀਤਾ, ਜਿਨ੍ਹਾਂ ਨੂੰ ਸੰਸਥਾ ਵਲੋਂ ਸਰਟੀਫਿਕੇਟ, ਸੁੰਦਰ ਘੜੀ, ਟਰਾਫ਼ੀ, ਜੈਕਟ, ਘੜੀ, ਕੇਤਲੀ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸੇ ਤਰ੍ਹਾਂ ਕ੍ਰਮਵਾਰ ਦੂਜੇ ਸਥਾਨ 'ਤੇ ਗੁਰਵੀਰ ਕੌਰ 5ਵੀਂ ਜਮਾਤ, ਵਰੁਣਦੀਪ ਸਿੰਘ 5ਵੀਂ ਜਮਾਤ, ਮਨਸੀਰਤ ਕੌਰ 5ਵੀਂ, ਮਨਪ੍ਰੀਤ ਕੌਰ 8ਵੀਂ, ਮਨਸੀਰਤ ਕੌਰ 5ਵੀਂ ਤੇ ਜਸਮੀਤ ਕੌਰ 9ਵੀਂ ਜਮਾਤ ਰਹੇ | ਇਨ੍ਹਾਂ ਬੱਚਿਆਂ ਨੂੰ ਸੰਸਥਾ ਵਲੋਂ ਸਰਟੀਫਿਕੇਟ, ਸੁੰਦਰ ਘੜੀ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਕ੍ਰਮਵਾਰ ਤੀਜਾ ਸਥਾਨ ਨਾਜ਼ਦੀਪ ਕੌਰ ਜਮਾਤ 7ਵੀਂ ਨੇ ਹਾਸਲ ਕੀਤਾ, ਜਿਸ ਨੂੰ ਸਰਟੀਫਿਕੇਟ ਤੇ ਸੁੰਦਰ ਘੜੀ ਨਾਲ ਸਨਮਾਨਿਤ ਕੀਤਾ ਗਿਆ | ਡਿਵਾਈਨ ਵਿਲ ਪਬਲਿਕ ਸਕੂਲ ਦੇ 3 ਅਧਿਆਪਕਾਂ ਮੈਡਮ ਵਰਿੰਦਰ ਕੌਰ, ਪ੍ਰਭਜੋਤ ਕੌਰ ਅਤੇ ਕਵਲਦੀਪ ਕੌਰ ਨੂੰ ਵੀ ਸਰਟੀਫਿਕੇਟ ਤੇ ਸਮਾਰਟ ਘੜੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਕੁਲਬੀਰ ਕੌਰ ਵਲੋਂ ਗੁਰੂ ਨਾਨਕ ਮਲਟੀਵਰਸਿਟੀ ਦੇ ਪ੍ਰਧਾਨ ਹਰਜੋਤ ਸਿੰਘ ਦਾ ਧੰਨਵਾਦ ਕੀਤਾ ਅਤੇ ਜੇਤੂ ਰਹਿਣ 'ਤੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਹਾਰਦਿਕ ਵਧਾਈ ਦਿੰਦਿਆਂ ਕਿਹਾ ਕਿ ਆਗਾਮੀ ਸਮੇਂ ਵਿਚ ਵੀ ਤੁਸੀਂ ਇਸੇ ਤਰ੍ਹਾਂ ਗੁਰਮਤਿ ਇਮਤਿਹਾਨਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈ ਕੇ ਆਪਣੇ ਬੌਧਿਕ ਗਿਆਨ ਵਿਚ ਵਾਧਾ ਕਰੋ ਅਤੇ ਸਿੱਖ ਧਰਮ ਨਾਲ ਜੁੜੇ ਰਹੋ | ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 649ਵੇਂ ਗੁਰੂ ਰਵਿਦਾਸ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ 'ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ
Ad Position 24