ਕੋਟਲੀ ਸੂਰਤ ਮੱਲ੍ਹੀ, 5 ਫਰਵਰੀ (ਕੁਲਦੀਪ ਸਿੰਘ ਨਾਗਰਾ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਟੇ੍ਰਡ ਸੈਲ ਦੇ ਕੋ-ਆਰਡੀਨੇਟਰ ਤੇ ਉੱਘੇ ਕਾਰੋਬਾਰੀ ਵਿਜੇ ਕੁਮਾਰ ਸੋਨੀ ਦੀ ਅਗਵਾਈ 'ਚ ਭਾਜਪਾ ਵਰਕਰਾਂ ਵਲੋਂ ਦੇਰ ਸ਼ਾਮ ਕੋਟਲੀ ਸੂਰਤ ਮੱਲ੍ਹੀ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਵਿਜੇ ਕੁਮਾਰ ਸੋਨੀ ਤੇ ਮਾਸਟਰ ਨੰਦ ਕਿਸ਼ੋਰ ਨੇ ਕਿਹਾ ਕਿ ਰਾਹੁਲ ਗਾਂਧੀ ਵਲੋਂ ਅਜਿਹੇ ਸ਼ਬਦਾਂ ਦੀ ਵਰਤੋਂ ਕਰਨਾ ਇਕ ਘਟੀਆ ਸੋਚ ਦਾ ਪ੍ਰਗਟਾਵਾ ਹੈ, ਜਿਸ ਦੀ ਰਾਹੁਲ ਗਾਂਧੀ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵਲੋਂ ਬਿੱਟੂ ਨੂੰ ਬੋਲੇ ਗਏ ਸ਼ਬਦਾਂ ਕਰ ਕੇ ਭਾਜਪਾ ਵਰਕਰਾਂ ਵਿਚ ਭਾਰੀ ਗੁੱਸੇ ਦੀ ਲਹਿਰ ਹੈ | ਇਸ ਮੌਕੇ ਵਿਜੇ ਕੁਮਾਰ ਸੋਨੀ, ਮਾਸਟਰ ਨੰਦਰ ਕਿਸੋਰ, ਰਾਜੂ ਪੰਡਿਤ, ਬੂਟਾ ਸਿੰਘ ਅਠਵਾਲ, ਇੰਦਰਪਾਲ, ਕੰਵਲਜੀਤ ਸਿੰਘ ਗੱਗੂ ਮੰਮਣ, ਰਣਜੋਧ ਸਿੰਘ, ਮਲਕੀਤ ਸਿੰਘ, ਗੁਰਮੀਤ ਸਿੰਘ ਭੁੱਲਰ, ਪ੍ਰੀਤਮ ਮਸੀਹ, ਬਿੱਕਾ ਕੋਟਲੀ, ਅਭੀ ਕੁਮਾਰ ਸੋਨੀ, ਜੋਬਨ ਸਿੰਘ, ਪਰਮਜੀਤ ਸਿੰਘ ਪੰਮਾ, ਜੋਰਾਵਰ ਸਿੰਘ ਮੰਮਣ, ਲਖਵਿੰਦਰ ਸਿੰਘ ਲੱਖਾ ਢਿਲਵਾਂ, ਬਲਵਿੰਦਰ ਸ਼ਰਮਾ, ਇੰਦਰਜੀਤ ਬਾਵਾ, ਰਾਮਪਾਲ ਭਨੋਟ, ਹੈਪੀ ਅਰੋੜਾ, ਪਵਨ ਕੁਮਾਰ ਟੇਲਰ, ਮੰਗਾ, ਪਿ੍ੰਸ ਅਰੋੜਾ, ਜਨਕ ਰਾਜ, ਸੋਨੂੰ ਰਾਏਚੱਕ, ਵਰਿੰਦਰ ਕੁਹਾਲੀ, ਦੇਸਾ ਮਸੀਹ ਖੁਸ਼ੀਪੁਰ ਸਮੇਤ ਭਾਜਪਾ ਵਰਕਰ ਹਾਜ਼ਰ ਸਨ |