ਡੇਹਰੀਵਾਲ ਦਰੋਗਾ, 5 ਫਰਵਰੀ (ਹਰਦੀਪ ਸਿੰਘ ਸੰਧੂ)-ਵਿਸ਼ਵ ਰਬਾਬੀ ਭਾਈ ਮਰਦਾਨਾ ਸੁਸਾਇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭਾਈ ਮਰਦਾਨਾ ਜੀ ਦਾ ਜਨਮ ਦਿਹਾੜਾ ਪਿੰਡ ਠੱਕਰ ਸੰਧੂ ਵਿਖੇ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕਥਾ-ਕੀਰਤਨ ਰਾਹੀਂ ਸਿੰਘ ਸਾਹਿਬ ਕਥਾਵਾਚਕ ਗਿਆਨੀ ਹਰਮਿੱਤਰ ਸਿੰਘ ਮੰਜੀ ਸਾਹਿਬ ਅੰਮਿ੍ਤਸਰ, ਭਾਈ ਗੁਰਕੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਲੋਂ ਸੰਗਤਾਂ ਨੂੰ ਭਾਈ ਮਰਦਾਨਾ ਜੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਕਥਾ ਵਿਚਾਰਾਂ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਬਾਬਾ ਦਲਬੀਰ ਸਿੰਘ, ਪ੍ਰਧਾਨ ਬਚਿੱਤਰ ਸਿੰਘ, ਮੰਗਲਾ ਨੰਬਰਦਾਰ, ਸਲੀਮ, ਗੁਲਜਾਰ, ਦੀਦਾਰ ਸਿੰਘ ਫੌਜੀ, ਹਰਜਿੰਦਰ ਸਿੰਘ ਵਪਾਰੀ, ਸਾਹਿਬ ਸਿੰਘ, ਸੁਲੱਖਣ ਸਿੰਘ ਮੈਬਰ ਪੰਚਾਇਤ, ਲਾਡੀ, ਬਾਬਾ ਹਰਜਿੰਦਰ ਸਿੰਘ,ਉੱਤਮ ਸਿੰਘ, ਕੁਲਜੀਤ ਸਿੰਘ, ਰਘਬੀਰ ਸਿੰਘ ਮੂਧਲ, ਬਲਵਿੰਦਰ ਸਿੰਘ, ਜਗਤਾਰ ਸਿੰਘ ਸੰਧੂ, ਜੋਗਾ ਸਿੰਘ ਮਿਸਤਰੀ, ਜਰਨੈਲ ਸਿੰਘ ਚੱਕੀ ਵਾਲਾ, ਸਤਨਾਮ ਸਿੰਘ ਖਜਾਨਚੀ, ਮੂਰਤਾ ਸਿੰਘ, ਕਸਮੀਰ ਸਿੰਘ ਬਿਜਲੀ ਬੋਰਡ, ਮਿਲਖਾ ਸਿੰਘ, ਧਰਮ ਸਿੰਘ, ਬਲਦੇਵ ਸਿੰਘ, ਗੁਰਲਾਲਜੀਤ ਸਿੰਘ, ਬਲਵਿੰਦਰ ਸਿੰਘ, ਮੰਗਲ ਸਿੰਘ ਨਿਹੰਗ, ਬੀਰ ਸਿੰਘ ਭਗਤ, ਗੁਰਮੁੱਖ ਸਿਘ, ਜੋਗਿੰਦਰ ਸਿੰਘ ਬੱਲਾ, ਬਚਿੱਤਰ ਸਿੰਘ, ਨਿਸਾਨ ਸਿੰਘ, ਸੁਭਪ੍ਰਤਾਪ ਸਿੰਘ ਅਤੇ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ |